Tuesday, January 14, 2025

ਮਿਸ਼ਨ ਫਤਿਹ ਤਹਿਤ ਬੱਚਿਆਂ ਦੇ ਡਰਾਇੰਗ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਕਟ ਪ੍ਰਤੀ ਜਨ-ਜਾਗਰੂਕਤਾ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਰਾਹੀਂ ਇਹ ਜਾਗਰੂਕਤਾ ਘਰ-ਘਰ ਪਹੁੰਚਾਉਣ ਵਾਸਤੇ ਬੱਚਿਆਂ ਦੇ ਆਨਲਾਈਨ ਡਰਾਇੰਗ ਤੇ ਕਵਿਤਾ ਮੁਕਾਬਲੇ ਕਰਵਾਏ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਹਦਾਇਤ ਤਹਿਤ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਨੇ ਜਿਲ੍ਹਾ ਅਧਿਕਾਰੀ ਕੰਵਲਜੀਤ ਸਿੰਘ ਤੇ ਸ੍ਰੀਮਤੀ ਰੇਖਾ ਮਹਾਜਨ ਦੀ ਕੋਸ਼ਿਸ਼ ਨਾਲ ਇਹ ਮੁਕਾਬਲੇ ਨੇਪਰੇ ਚੜਾਏ।ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਡਰਾਇੰਗ ਮੁਕਾਬਲੇ ਵਿਚ 400 ਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ 600 ਬੱਚਿਆਂ ਨੇ ਭਾਗ ਲਿਆ।ਡਰਾਇੰਗ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਚੰਦਰ ਕਿਸ਼ਨ, ਰਜਿੰਦਰ ਸਿੰਘ ਅਤੇ ਰਜਨੀ ਮਰਵਾਹਾ ਨੇ ਨਿਭਾਈ, ਜਦਕਿ ਕਵਿਤਾ ਮੁਕਾਬਲੇ ਵਿਚ ਸੁਰਿੰਦਰ ਸਿੰਘ, ਅਧਿਆਪਕਾ ਬਲਜੀਤ ਕੌਰ ਅਤੇ ਮਨਦੀਪ ਕੌਰ ਨੇ ਫੈਸਲਾ ਦਿੱਤਾ।ਜੇਤੂ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਰਟੀਫਿਕੇਟ ਹੀ ਭੇਜੇ ਗਏ।
                ਉਨਾਂ ਦੱਸਿਆ ਕਿ ਡਰਾਇੰਗ ਮੁਕਾਬਲੇ ਵਿਚ ਸੰਤ ਨੰਗਰ ਸਕੂਲ ਦੀ ਬੱਚੀ ਚਾਹਤ ਤੇ ਕੋਟ ਖਾਲਸਾ ਦੀ ਪਲਕਪ੍ਰੀਤ ਕੌਰ ਪਹਿਲੇ, ਮਾਹਣਾ ਸਿੰਘ ਰੋਡ ਸਕੂਲ ਤੋਂ ਰਮਨਪ੍ਰੀਤ ਕੌਰ ਤੇ ਲੁਧੜ ਸਕੂਲ ਤੋਂ ਅੰਸ਼ਦੀਪ ਕੌਰ ਦੂਸਰੇ, ਚਮਿਆਰੀ ਸਕੂਲ ਤੋਂ ਪੂਜਾ, ਬੋਹੜੂ ਤੋਂ ਆਂਚਲਪ੍ਰੀਤ ਕੌਰ ਤੇ ਢਪੱਈ ਸਕੂਲ ਤੋਂ ਤਨੁਸ਼ ਤੀਸਰੇ ਸਥਾਨ ‘ਤੇ ਰਹੇ।ਇਸੇ ਤਰਾਂ ਦਿਵਆਂਗ ਵਿਦਿਆਰਥੀਆਂ ਵਿਚੋਂ ਚਮਿਆਰੀ ਸਕੂਲ ਦਾ ਧਰਮਵੀਰ ਸਿੰਘ ਤੇ ਮੁਸਤਫਾਬਾਦ ਸਕੂਲ ਤੋਂ ਮੋਹਿਤ ਨੇ ਇਹ ਮੁਕਾਬਲਾ ਜਿੱਤਿਆ।ਕਵਿਤਾ ਉਚਾਰਨ ਵਿੱਚ ਵਜੀਰ ਭੁੱਲਰ ਸਕੂਲ ਤੋਂ ਰਣਬੀਰ ਸਿੰਘ ਪਹਿਲੇ, ਢਪੱਈ ਸਕੂਲ ਤੋਂ ਪ੍ਰਨੀਤ ਕੌਰ ਦੂਸਰੇ, ਬੋਹੜੂ ਸਕੂਲ ਤੋਂ ਅਮਨਦੀਪ ਸਿੰਘ ਤੀਸਰੇ ਸਥਾਨ ‘ਤੇ ਰਹੇ।ਇਸੇ ਤਰਾਂ ਪ੍ਰੀ-ਪ੍ਰਾਇਮਰੀ ਕਵਿਤਾ ਉਚਾਰਣ ਵਿੱਚ ਮਜੀਠਾ ਤੋਂ ਅਮਨਦੀਪ ਕੌਰ ਪਹਿਲੇ, ਹਮਜਾ ਤੋਂ ਇਸ਼ੀਤਾ ਦੂਸਰਾ ਅਤੇ ਮਜੀਠਾ ਤੋਂ ਜਹਾਨਵੀ ਤੀਸਰੇ ਸਥਾਨ ‘ਤੇ ਰਹੇ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …