ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਕੋਰੋਨਾ ਮਾਹਾਮਾਰੀ ‘ਤੇ ਕਾਬੂ ਪਾਉਣ ਲਈ ਹਰ ਤਰਾਂ ਦੇ ਵਸੀਲੇ ਵਰਤੇ ਜਾ ਰਹੇ
ਹਨ ਅਤੇ ਲੋਕਾਂ ਨੂੰ ਇਸ ਮਾਹਾਮਾਰੀ ਤੋਂ ਜਾਣੂ ਕਰਵਾਉੁਣ ਅਤੇ ਬਚਣ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਵੀ ਕੀਤੀ ਗਈ ਹੈ।ਡਾਕਟਰੀ ਸਿੇੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਓਮ ਪ੍ਰਕਾਸ਼ ਸੋਨੀ ਅੱਜ ਵਾਰਡ ਨੰ: 60 ਬਾਜ਼ਾਰ ਕਾਠੀਆਂ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸੋਨੀ ਨੇ ਕਿਹਾ ਕਿ ਇੰਨ੍ਹਾਂ ਗਰਮੀਆਂ ਦੇ ਸ਼ੀਜਨ ਦੌਰਾਨ ਕੇਦਰੀ ਵਿਧਾਨ ਸਭਾ ਹਲਕੇ ਵਿੱਚ ਪੈਦੀਆਂ ਸਾਰੀਆਂ ਵਾਰਡਾਂ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਨਵੇ ਟਿਊਬਵੈਲ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ 80 ਫੀਸਦੀ ਤੋ ਜਿਆਦਾ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਏ ਜਾਣਗੇ।ਸੋਨੀ ਨੇ ਕਿਹਾ ਕਿ ਸਾਰੀਆਂ ਵਾਰਡਾਂ ਵਿਚ ਐਲ.ਈ.ਡੀ ਲਾਈਟਾਂ ਲੱਗਣ ਦਾ ਕੰਮ ਪੂਰਾ ਹੋ ਚੁੱਕਾ ਹੈ।
ਸੋਨੀ ਨੇ ਵਾਰਡ ਨੰ: 60 ਵਿਖੇ ਹੀ ਸਥਿਤ ਬਾਜ਼ਾਰ ਭਾਂਡਿਆਂ ਵਾਲੇ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ, ਨਾਲੀਆਂ ਦੇ ਕੰਮ ਦੀ ਵੀ ਸ਼ੁਰਆਤ ਕਰਵਾਈ।ਸੋਨੀ ਨੇ ਸਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਗੁਣਵਤਾ ਦੇ ਕੰਮ ਵਿਚ ਕਿਸੇ ਤਰਾ੍ਹ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰਾ ਕੰਮ ਆਪਣੀ ਦੇਖ ਰੇਖ ਵਿਚ ਕਰਵਾਉਣ ਅਤੇ ਮਿਥੇ ਸਮੇ ਦੌਰਾਨ ਕੰਮ ਨੂੰ ਮੁਕੰਮਲ ਕੀਤਾ ਜਾਵੋ।
ਸ਼ੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋ ਜ਼ਰੂਰ ਕਰਨ ਅਤੇ ਆਪਣੇ ਮੋਬਾਇਲ ਫੋਨਾਂ ਵਿਚ ਕੋਵਾ ਐਪ ਡਾਊਨਲੋਡ ਜ਼ਰੂਰ ਕਰਨ। ਉਨਾਂ ਕਿਹਾ ਕਿ ਸਰਕਾਰ ਵਲੋ ਚਲਾਏ ਜਾ ਰਹੇ ਮਿਸ਼ਨ ਫਤਿਹ ਨੂੰ ਤੁਹਾਡੇ ਸਹਿਯੋਗ ਨਾਲ ਹੀ ਫਤਿਹ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸ਼ੀ ਇਸ ਮਾਹਾਮਾਰੀ ਤੋ ਬੱਚ ਸਕਦੇ ਹਾਂ।
ਇਸ ਮੌਕੇ ਕੋਸਲਰ ਵਿਕਾਸ ਸੋਨੀ, ਕੋਸਲਰ ਮਹੇਸ ਖੰਨਾ, ਸੁਨੀਲ ਵਿਜ, ਸੁਪ੍ਰੀਤ ਸਿੰਘ ਬਬਲੂ, ਲਾਲੀ ਸ਼ਾਹ, ਦੇਸਰਾਜ, ਪਵਨ ਕੁਮਾਰ, ਨਵਦੀਪ ਸਿੰਘ, ਪ੍ਰਧਾਨ ਬਚਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।