ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਵੀਕਲੀ ਲਾਟਰੀ ਦਾ ਪਹਿਲਾ ਇਨਾਮ ਚੌਥੀ ਵਾਰ ਫਾਜ਼ਿਲਕਾ ਵਿਚ ਰੂਪ ਚੰਦ ਲਾਟਰੀ ਵਿਕਰੇਤਾ ਦੁਆਰਾ ਵੇਚੀ ਗਈ ਟਿਕਟ ਤੋਂ ਨਿਕਲਿਆ ਹੈ। ਜਾਣਕਾਰੀ ਦਿੰਦਿਆਂ ਮਹਿਰੀਆਂ ਬਾਜਾਰ ਵਿਚ ਸਥਿਤ ਰੂਪ ਚੰਦ ਲਾਟਰੀ ਦੇ ਸੰਚਾਲਕ ਰੂਪ ਚੰਦ ਨੇ ਦੱਸਿਆ ਕਿ ਪੰਜਾਬ ਸਟੇਟ ਵੀਕਲੀ ਲਾਟਰੀ ਨੰਬਰ 10-41296 ਜਿਸਦਾ ਡਰਾਅ 5 ਲੱਖ ਰੁਪਏ 15 ਅਕਤੂਬਰ 2014 ਨੂੰ ਨਿਕਲਿਆ ਸੀ। ਉਕਤ ਇਨਾਮ ਫਾਜ਼ਿਲਕਾ ਵਾਸੀ ਗੌਰਵ ਪੁੱਤਰ ਵਜੀਰ ਸਿੰਘ ਨੂੰ ਨਿਕਲਿਆ ਹੈ। ਰੂਪ ਚੰਦ ਨੇ ਦੱਸਿਆ ਕਿ ਇਹ ਵਿਅਕਤੀ ਬੇਹੱਦ ਗਰੀਬ ਪਰਿਵਾਰ ਵਿਚੋਂ ਗੁਜਰ ਰਿਹਾ ਹੈ। ਜਿਸ ਨੂੰ ਜਦੋਂ ਲਾਟਰੀ ਨਿਕਲਣ ਦਾ ਪਤਾ ਲੱਗਿਆ ਤਾਂ ਉਹ ਬੇਹੱਦ ਖੁਸ਼ ਹੋਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …