Sunday, December 22, 2024

ਵੱਡਿਆਂ ਦਾ ਸਤਿਕਾਰ

ਨਾ ਕਰ ਬੰਦਿਆ ਮਾੜਾ ਕੰਮ,
ਵੱਡਿਆਂ ਦੇ ਨਾਲ ਕਰ ਪਿਆਰ
ਉਨ੍ਹਾਂ ਨੇ ਹੀ ਤੈਨੂੰ ਜੀਵਨ ਦਿੱਤਾ
ਕਰ ਉਨ੍ਹਾਂ ਦਾ ਸਤਿਕਾਰ।

ਛੱਡ ਕੇ ਬਿਰਧ ਆਸ਼ਰਮ ਉਨ੍ਹਾਂ ਨੂੰ
ਕੱਲ੍ਹ ਨੂੰ ਬਹੁਤ ਪਛਤਾਵੇਂਗਾ
ਫਿਰ ਮਾਰੇਂਗਾ ਦੀਵਾਰਾਂ `ਚ ਟੱਕਰਾਂ
ਤੇਰੇ ਪੱਲੇ ਕੱਖ ਨਾ ਰਹਿ ਆਵੇਗਾ।

ਸੇਵਾ ਕਰ ਉਨ੍ਹਾਂ ਦੀ
ਜ਼ਿੰਦਗੀ ਤੇਰੀ ਸੰਵਰ ਜਾਵੇਗੀ
ਗਲਤੀ ਕੋਈ ਜੇ ਕਰ ਬੈਠਾ ਤਾਂ
ਵੇਲਾ ਹੱਥ ਨਾ ਆਵੇਗਾ।

ਆਪਣੇ ਫ਼ਰਜ਼ਾਂ ਨੂੰ ਜੇਕਰ ਭੁੱਲਿਆ ,
ਤੂੰ ਬੰਦਾ ਨਹੀਂ ਅਖਵਾਏਂਗਾ।
ਕੀ ਜਵਾਬ ਦੇਵੇਂਗਾ ਰੱਬ ਨੂੰ ਜਾ ਕੇ ,
ਜਦੋਂ ਮਰ ਕੇ ਇਥੋਂ ਜਾਵੇਂਗਾ।
ਜਦੋਂ ਮਰ ਕੇ ਇਥੋਂ ਜਾਵੇਂਗਾ।

ਪ੍ਰਿਯੰਕਾ
ਅਸਿਸਟੈਂਟ ਪ੍ਰੋਫੈਸਰ (ਸਾਈਕਾਲੋਜੀ),
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ)।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …