ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਲੋਕ ਇਨਸਾਫ਼ ਪਾਰਟੀ ਦੇ ਸਰਗਰਮ ਵਰਕਰ ਜਗਜੀਤ ਸਿੰਘ ਗਿੱਲ ਨੂੰ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਵਿਖੇ ਆਪਣੇ ਦਫ਼ਤਰ ‘ਚ ਵਿਧਾਨ ਸਭਾ ਹਲਕਾ ਸੁਨਾਮ ਦਾ ਇੰਚਾਰਜ਼ ਥਾਪਿਆ ਗਿਆ ਹੈ।ਨਵਨਿਯੁਕਤ ਹਲਕਾ ਇੰਚਾਰਜ ਜਗਜੀਤ ਗਿੱਲ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਹਲਕਾ ਸੁਨਾਮ ਦੇ ਲੋਕਾਂ ਦੀ ਸੇਵਾ ਕਰਨ ਲਈ ਜੋ ਮਾਣ ਬਖਸ਼ਿਆ ਹੈ, ਉਸ ਲਈ ਉਹ ਉਨ੍ਹਾਂ ਦੇ ਅਤਿ ਧੰਨਵਾਦੀ ਹਨ।ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ਼ ਜਗਦੇਵ ਸਿੰਘ ਭੁੱਲਰ, ਬਲਦੇਵ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਰਿਖੀ ਹਲਕਾ ਇੰਚਾਰਜ਼ ਧੂਰੀ, ਸ਼ਾਮ ਸਿੰਘ ਯੂਥ ਪ੍ਰਧਾਨ ਬਰਨਾਲਾ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …