ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਦੇ ਸੀਨੀਅਰ ਕਾਂਗਰਸੀ ਆਗੂ ਰਜੇਸ਼ ਕੁਮਾਰ ਭੋਲਾ ਦੇ ਪਿਤਾ ਸ਼ਾਮ ਲਾਲ ਬਜਾਜ ਦਾ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ।ਇਸ ਸੋਗ ਦੀ ਘੜੀ ‘ਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਤੇ ਪ੍ਰਸਿੱਧ ਉਦਯੋਗਪਤੀ ਵਰਿੰਦਰ ਗੋਇਲ ਐਡਵੋਕੇਟ, ਅਗਰਵਾਲ ਸਭਾ ਯੂਥ ਦੇ ਜਿਲ੍ਹਾ ਪ੍ਰਧਾਨ ਗੋਰਵ ਗੋਇਲ, ਠੇਕੇਦਾਰ ਸੁਰੇਸ਼ ਸਿੰਗਲਾ, ਠੇਕੇਦਾਰ ਤਰਸੇਮ ਸਿੰਗਲਾ ਜਖੇਪਲ, ਨੰਦ ਲਾਲ ਨੰਦੂ, ਐਸ.ਸੀ ਵਿੰਗ ਦੇ ਚੇਅਰਮੈਨ ਗੁਰਲਾਲ ਸਿੰਘ, ਕੌਸਲਰ ਸਤਪਾਲ ਸਿੰਘ ਪਾਲੀ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਪ੍ਰਵੀਨ ਕੁਮਾਰ ਰੋਡਾ, ਸਮਾਜ ਸੇਵੀ ਜੱਸ ਪੇਂਟਰ, ਕਥਾ ਵਾਚਕ ਕੇ.ਕੇ ਬਾਂਸਲ, ਪ੍ਰਧਾਨ ਰਾਜ ਕੁਮਾਰ ਸ਼ਰਮਾ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਾਮ ਲਾਲ ਬਜਾਜ ਰਾਮਲੀਲਾ ਦੇ ਆਲਰਾਊਂਡ ਕਲਾਕਾਰਾਂ ਵਿੱਚੋਂ ਇੱਕ ਸਨ।ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਵਿੱਚ ਗਿਣੇ ਜਾਣ ਵਾਲੇ ਮਰਹੂਮ ਸ਼ਾਮ ਲਾਲ ਬਜਾਜ ਦੀ ਬੇਵਕਤੀ ਮੌਤ ਨਾਲ ਪਵਿਾਰ ਅਤੇ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …