ਸੁਨਾਮ ਊਧਮ ਸਿੰਘ ਵਾਲਾ/ ਲੌਂਗੋਵਾਲ, 31 ਜੁਲਾਈ (ਜਗਸੀਰ ਲੌਂਗੋਵਾਲ) – ਮਹਾਨ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣਵਾਉਣ ਸਬੰਧੀ ਕੀਤੀਆਂ ਕੋਸ਼ਿਸ਼ਾਂ ਲਈ ਸ਼ਹੀਦ ਉਧਮ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਹਰਦਿਆਲ ਸਿੰਘ, ਹਰਪਾਲ ਸਿੰਘ, ਗਿਆਨ ਸਿੰਘ ਆਦਿ ਵਲੋਂ ਕਾਂਗਰਸ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ।
ਮੈਡਮ ਬਾਜਵਾ ਨੇ ਇਸ ਸਮੇਂ ਕਿਹਾ ਕਿ ਜਿਹੜਾ ਮਾਣ ਸਤਿਕਾਰ ਅੱਜ ਉਨ੍ਹਾਂ ਨੂੰ ਮਿਲਿਆ ਹੈ ਇਸ ਦੇ ਲਈ ਉਹ ਸ਼ਹੀਦ ਦੇ ਪਰਿਵਾਰਕ ਮੈਬਰਾਂ ਧੰਨਵਾਦੀ ਹਨ ਅਤੇ ਉਹ ਭਰੋਸਾ ਦਿਵਾਉਂਦੇ ਹਨ ਕਿ ਇਹ ਮੈਮੋਰੀਅਲ ਹਰ ਹਾਲਤ ‘ਚ ਤਿਆਰ ਕਰਵਾ ਕੇ ਹੀ ਰਹਿਣਗੇ।ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਅਤੇ ਸ਼ਹੀਦ ਦੇ ਪਰਿਵਾਰ ਦੀ ਮੰਗ ਹੈ ਕਿ ਇਥੇ ਸ਼ਹੀਦੇ ਆਜ਼ਮ ਦਾ ਮਿਊਜ਼ੀਅਮ ਵੀ ਬਣਾਇਆ ਜਾਵੇ।ਇਹ ਮੰਗ ਵੀ ਉਹ ਮੁੱਖ ਮੰਤਰੀ ਪੰਜਾਬ ਤੋਂ ਪੂਰੀ ਕਰਵਾਉਣਗੇ।
ਇਸ ਮੌਕੇ ਹਰਮਨ ਬਾਜਵਾ ਸਕੱਤਰ ਪੰਜਾਬ ਕਾਂਗਰਸ, ਸੰਜੇ ਗੋਇਲ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ, ਮਨਪ੍ਰੀਤ ਬੜੈਂਚ, ਹਰਪਾਲ ਸਿੰਘ ਆਦਿ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …