ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦਾ ਯੂਥ ਜੋ ਰਵਾਇਤੀ ਪਾਰਟੀਆਂ ਦੇ ਭਾਈ ਭਤੀਜਾਵਾਦ ਦੀ ਨੀਤੀ ਤੋਂ ਤੰਗ ਆ ਗਿਆ ਸੀ, ਹੁਣ ਬੜੀ ਆਸ ਨਾਲ ਆਮ ਆਦਮੀ ਪਾਰਟੀ ਵੱਲ ਵੇਖ ਰਿਹਾ ਹੈ।ਇਹਨਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਇਕ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਮੀਟਿੰਗ ਦੌਰਾਨ ਯੂਥ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਸੁਖਰਾਜ ਬੱਲ ਨੇ ਕੀਤਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਦੇ ਦਰਦ ਨੂੰ ਸਮਝਦੀ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੌਜਵਾਨਾਂ ਨੂੰ ਅੱਗੇ ਲੈ ਕੇ ਆਵੇਗੀ।ਸੁਖਰਾਜ ਬੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਬੀਤੇ ਦਿਨੀਂ ਜੋ ਪ੍ਰੋਗਰਾਮ “ਸਾਡਾ ਯੂਥ ਸਾਂਭੇਗਾ ਬੂਥ” ਦਿੱਤਾ ਗਿਆ ਹੈ।ਉਸੇੇ ਤਹਿਤ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਦੀ ਇਹ ਮੀਟਿੰਗ ਹੋਈ ਹੈ।
ਇਸ ਮੌਕੇ ਮਾਝਾ ਜੋਨ ਦੇ ਵਾਇਸ ਪ੍ਰਧਾਨ ਜਗਜੀਤ ਸਿੰਘ ਜੈਂਕੀ, ਜਿਲ੍ਹਾ ਪ੍ਰਧਾਨ ਵੇਦ ਪ੍ਰਕਾਸ਼ ਬਬਲੂ, ਹਲਕਾ ਵਾਇਸ ਪ੍ਰਧਾਨ ਸੰਦੀਪ ਸ਼ਰਮਾ, ਭਗਵੰਤ ਕੰਵਲ, ਰਵਿੰਦਰ ਡਾਵਰ, ਵਰੁਣ ਰਾਣਾ ਯੂਥ ਆਗੂ ਰਾਜ ਭਗਤ, ਰਵਿੰਦਰ ਸੁਲਤਾਨਵਿੰਡ, ਸੈਂਡੀ ਤੇ ਕਾਲੀ ਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …