ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬੀਤੀ ਦਿਨੀਂ ਪੀ.ਟੀ.ਸੀ. ਨਿਊਜ ਦੇ ਪੱਤਰਕਾਰਾਂ ਵਲੋਂ ਮੌੜ ਮੰਡੀ ਬਾਸਮਤੀ ਝੋਨੇ ਵਿੱਚ ਚਲ ਰਹੇ ਗੋਰਖ ਧੰਦੇ ਦੀ ਕਵਰੇਜ਼ ਕਰਨ ਉਪਰੰਤ ਉਸ ਉਪਰ ਜਾਨਲੇਵਾ ਹਮਲਾ ‘ਤੇ ਕੈਮਰੇ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਦੀ ਭਾਰਤੀ ਕਿਸਾਨ ਯੂਨੀਅਨ ਲੋਖੌਵਾਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਬੀ.ਕੇ.ਯੂ ਲੋਖੋਵਾਲ ਦੇ ਪੰਜਾਬ ਦੇ ਉੱਪ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਨੇ ਗੱਲਬਾਤ ਦੌਰਾਨ ਜਾਰੀ ਬਿਆਨ ਵਿੱਚ ਕੀਤਾ, ਉਨ੍ਹਾਂ ਕਿਹਾ ਕਿ ਮੌੜ ਮੰਡੀ ਵਿੱਚ ਬਾਸਮਤੀ ਕਿਸਮ 1509 ਤੇ 1121 ਝੋਨੇ ਦੀ ਖ਼ਰੀਦ ਸੰਬੰਧੀ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।ਪ੍ਰਾਈਵੇਟ ਵਪਾਰੀ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦਾ ਫਾਇਦਾ ਉਠਾ ਕੇ ਕਿਸਾਨਾਂ ਕੋਲੋ ਬਾਸਮਤੀ ਝੋਨੇ ਦੀ ਖ਼ਰੀਦ 2200 ਸੌ ਤੋਂ 2300 ਸੌ ਰੁਪਏ ਪ੍ਰਤੀ ਕੁਇੰਟਲ ਕਰਕੇ ਉਨ੍ਹਾਂ ਦੀ ਆਰਥਿਕ ਲੁੱਟ ਕਰ ਰਹੇ ਹਨ।ਪ੍ਰਾਈਵੇਟ ਵਪਾਰੀ ਸਸਤੇ ਲਏ ਝੋਨੇ ਨੂੰ ਹਰਿਆਣਾ ਰਾਜ ਵਿੱਚ ਲੱਗਦੀਆਂ ਮੰਡੀਆਂ ਕਾਲਾਂਵਾਲੀ ਤੇ ਡੱਬਵਾਲੀ ਵਿੱਚ ਲਿਜਾ ਕੇ 2800 ਸੌ ਤੋਂ 3000 ਹਜ਼ਾਰ ਰੁਪਏ ਤੱਕ ਵੇਚ ਕੇ ਮੋਟੀਆਂ ਕਮਾਈਆਂ ਕਰ ਰਹੇ ਹਨ।ਉਥੇ ਹੀ ਪੰਜਾਬ ਸਰਕਾਰ ਦੇਖਣਾ ਨੂੰ ਵੀਂ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾਂ ਰਿਹਾ ਹੈ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਰੇਆਮ ਮਾਰਕੀਟ ਫੀਸਾਂ ਵਿੱਚ ਵੀਂ ਚੋਰੀ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਉਕਤ ਗੋਰਖ ਧੰਦੇ ਦੀ ਜਦੋਂ ਪੀ.ਟੀ.ਸੀ. ਨਿਉਜ ਚੈਨਲ ਦੇ ਪੱਤਰਕਾਰ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਇੱਕ ਸਟੋਰੀ ਬਣਾ ਰਿਹਾ ਸੀ ਤਾਂ ਇਸ ਗੋਰਖਧੰਦੇ ਨਾਲ ਜੁੜੇ ਵਪਾਰੀ ਤੇ ਆੜਤੀਆਂ ਵਲੋਂ ਉਸ ਉਪਰ ਹਮਲਾ ਕਰਕੇ ਕੈਮਰੇ ਦੀ ਭੰਨ ਤੋੜ ਕਰਨ ਦੀ ਵੀਂ ਕੋਸ਼ਿਸ਼ ਕੀਤੀ ਗਈ।ਇਹ ਹਮਲਾ ਇੱਕ ਸਾਜ਼ਿਸ ਤਹਿਤ ਕੀਤਾ ਗਿਆ ਹੈ ਤਾਂ ਜੋ ਨਿਊਜ਼ ਦਾ ਪੱਤਰਕਾਰਾਂ ਨਾਲ ਚੱਟਾਨ ਵਾਂਗ ਡੱਟ ਕੇ ਖੜ੍ਹੀ ਹੈ।ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਪੱਤਰਕਾਰ ਦੇ ਹੱਕ ਵਿੱਚ ਸੰਘਰਸ਼ ਕਰੇਗੀ।ਪ੍ਰੈਸ ਦੀ ਅਜ਼ਾਦੀ ਨੂੰ ਕਬਾਉਣ ਵਾਲੇ ਆਸਰਾ ਵਿਰੁੱਧ ਯੂਨੀਅਨ ਹਮੇਸ਼ਾ ਵਿਰੋਧ ਕਰੇਗੀ।ਇਸ ਸਮੇਂ ਉਨ੍ਹਾਂ ਨਾਲ ਬਲਾਕ ਮੌੜ ਦੇ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਹਰਵਿੰਦਰ ਸਿੰਘ ਕੋਟਲੀ, ਬਾਬੂ ਸਿੰਘ, ਸਰੂਪ ਸਿੰਘ ਸਿੱਧੂ, ਜਗਤਾਰ ਸਿੰਘ ਪੱਕਾ ਕਲਾਂ, ਮੇਜ਼ਰ ਸਿੰਘ ਚੱਕ ਬਖਤੂ ਆਦਿ ਕਿਸਾਨ ਆਗੂ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …