Friday, August 1, 2025
Breaking News

ਪਿੰਡਾਂ ਦੀਆਂ ਸਰਪੰਚਣੀਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ

PPN18101404
ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਦਾ ਪ੍ਰਾਈਵੇਟ ਤੌਰ ‘ਤੇ ਆਡਿਟ ਕਰਵਾਉਣ ਖਿਲਾਫ ਬਲਾਕ ਦੀਆਂ ਸਮੂਹ ਪੰਚਾਇਤਾਂ, ਪੰਚਾਇਤ ਸਕੱਤਰਾਂ, ਜੇ.ਈ. ਅਤੇ ਗ੍ਰਾਂਮ ਸੇਵਕਾ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਦਿੱਤਾ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 80 ਫੀਸਦੀ ਵਿਕਾਸ ਕੰਮ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਆਡਿਟ ਕਿਉਂ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸਰਪੰਚਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਆਡਿਟ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਸਰਪੰਚਾਂ ਵਲੋਂ 21 ਅਕਤੂਬਰ ਨੂੰ ਪੰਚਾਇਤ ਯੂਨੀਅਨ ਪੰਜਾਬ ਦੇ ਸੱਦੇ ‘ਤੇ ਚਾਰ ਜ਼ਿਲਾ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਦੀਆਂ ਸਮੂਹ ਪੰਚਾਇਤਾਂ ਵਲੋਂ ਬਰਨਾਲਾ ਵਿਖੇ ਚੱਕਾ ਜਾਮ ਕਰਨ ਲਈ ਰੱਖੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਜੈ ਸਿੰਘ ਵਾਲਾ ਦੀ ਸਰਪੰਚ ਮਹਿੰਦਰ ਕੌਰ ਦੇ ਪਤੀ ਹਮੀਰ ਸਿੰਘ ਘੁੰਮਾਣ, ਸਰਪੰਚ ਜਗਤਾਰ ਸਿੰਘ ਪਥਰਾਲਾ, ਜਗਜੀਤ ਸਿੰਘ ਰਾਏ ਕੇ ਖੁਰਦ, ਗੁਰਚਰਨ ਸਿੰਘ ਫੱਲੜ੍ਹ, ਗੁਰਤੇਜ ਸਿੰਘ ਬਾਂਡੀ, ਜੱਗਾ ਰਾਮ ਮਛਾਣਾ, ਨਿਰਮਲ ਸਿੰਘ ਜੰਗੀਰਾਣਾ ਅਤੇ ਕੁਲਵੰਤ ਸਿੰਘ ਧੁੰਨੀਕੇ ਮੌਜੂਦ ਸਨ।
……ਜਦੋਂ ਪਿੰਡਾਂ ਦੀਆਂ ਸਰਪੰਚਣੀਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਨੇ ਦਿੱਤਾ ਧਰਨਾ
ਸੰਗਤ ਬਲਾਕ ਅਧੀਨ ਕਈ ਪਿੰਡ ਜਰਨਲ ਇਸਤਰੀ ਲਈ ਰਾਖਵੇ ਹੋਣ ਕਾਰਨ ਉਥੋਂ ਦੀਆਂ ਔਰਤਾਂ ਸਰਪੰਚ ਬਣੀਆਂ ਹਨ। ਬੇਸ਼ੱਕ ਇਹ ਔਰਤਾਂ ਸਰਪੰਚ ਤਾਂ ਬਣਗੀਆਂ ਪ੍ਰੰਤੂ ਉਥੇ ਪਿੰਡਾਂ ਦੇ ਸਾਰੇ ਕੰਮ ਉਨ੍ਹਾਂ ਦੇ ਪਤੀ ਹੀ ਕਰਦੇ ਹਨ ਉਹ ਤਾਂ ਸਿਰਫ ਘਰ ਦੇ ਚੁੱਲੇ ਚੌਂਕੇ ਜੋਗੀਆਂ ਹੀ ਹਨ। ਇਹ ਗੱਲ ਅੱਜ ਸਿੱਧ ਵੀ ਹੋ ਗਈ। ਬਲਾਕ ਦੀਆਂ ਸਮੂਹ ਪੰਚਾਇਤਾਂ ਵਲੋਂ ਪ੍ਰਾਈਵੇਟ ਆਡਿਟ ਦੇ ਵਿਰੁੱਧ ਵਿੱਚ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਵਿੱਚ ਸਰਪੰਚਣੀਆਂ ਦੇ ਪਤੀਆਂ ਵਲੋਂ ਹੀ ਸਮੂਹਲੀਅਤ ਕੀਤੀ ਗਈ। ਇਥੋਂ ਤੱਕ ਕਿ ਜੋ ਪ੍ਰੈਸ ਨੋਟ ਪੱਤਰਕਾਰਾਂ ਨੂੰ ਦਿੱਤਾ ਗਿਆ ਉਸ ਵਿੱਚ ਵੀ ਇਨ੍ਹਾਂ ਔਰਤਾਂ ਦੀ ਬਜਾਏ ਉਨ੍ਹਾਂ ਦੇ ਪਤੀਆਂ ਨੂੰ ਹੀ ਸਰਪੰਚ ਲਿਖਿਆ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply