ਦੂਰ ਦਿਲਾਂ ਦਾ ਫਾਸਲਾ ਨੇੜੇ ਆ ਰਿਹਾ ਹੈ।
ਖ਼ੁਸ਼ ਆਮਦ ਉਹ ਮੇਰੇ ਵਿਹੜੇ ਆ ਰਿਹਾ ਹੈ।
ਪਤਾ ਨਹੀਂ ਉਹ ਕੌਣ, ਜੋ ਸਾਨੂੰ ਚਾਹੁੰਦਾ ਨਹੀਂ
ਪਾਕ ਰਿਸ਼ਤੇ ‘ਚ ‘ਕੈਦੋ’, ਬਖੇੜੇ ਪਾ ਰਿਹਾ ਹੈ।
ਕੌਣ ਜਾਣੇ ਕਦ ਟੁੱਟ ਜਾਣੀ, ਤਾਰ ਜ਼ਿੰਦਗ਼ੀ ਦੀ
ਇਸ ਲਈ ਹੀ ਉਹ ਮੇਰੇ, ਨੇੜੇ ਆ ਰਿਹਾ ਹੈ।
ਜਾਪਦੈ ਕਿ ਜ਼ਿੰਦਗ਼ੀ, ਤੂਫ਼ਾਨਾਂ ‘ਚ ਅੜ ਗਈ
ਕੌਣ ਹੈ ਜੋ ਲੈ ਕੇ ਖ਼ੁਸ਼ੀਆਂ-ਖੇੜੇ ਆ ਰਿਹਾ ਹੈ।
‘ਸੁਹਲ’ ਸੱਜਣਾਂ ਤੋਂ ਦੂਰੀ, ਬਣਾਉਂਦਾ ਤਾਂ ਨਹੀਂ
ਤਹੀਓਂ ਸ਼ਹਿਰ ਤੇਰੇ ‘ਚ, ਗੇੜੇ ਲਗਾ ਰਿਹਾ ਹੈ।15082020
ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ।
ਮੋ – 98728 48610