Wednesday, May 28, 2025
Breaking News

ਭਾਈ ਹਵਾਰਾ ਨੂੰ ਬੇੜੀਆਂ ਵਿੱਚ ਕੋਰਟ ਵਿੱਚ ਲਿਆਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ- ਰਾਣਾ

PPN18101414
ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਤਿਹਾੜ ਜੇਲ ਵਿੱਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ ਲਿਆਉਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ।ਬੰਦੀ ਸਿੰਘਾਂ ਦੀ ਰਿਹਾਈ ਲਈ 44 ਦਿਨ ਭੁੱਖ ਹੜਤਾਲ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਕ ਵਫ਼ਦ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਪੰਥਕ ਮਸਲਿਆਂ ਤੇ ਗੱਲਬਾਤ ਕਰਨ ਦੌਰਾਨ ਭਾਈ ਹਵਾਰਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਦਿੱਲੀ ਪੁਲਿਸ ਵੱਲੋਂ ਬੇੜੀਆਂ ਪਾ ਕੇ ਕੋਰਟ ਵਿੱਚ ਪੇਸ਼ ਕਰਨ ਦੇ ਖਿਲਾਫ ਅਗਲੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।

PPN18101413
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ  ਸਿੰਘ ਰਾਣਾ ਨੇ ਜਿੱਥੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਕਰਾਰ ਦਿੱਤਾ, ਉਥੇ ਹੀ ਭਾਈ ਹਵਾਰਾ ਦਾ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੇ ਏਮਸ ਹਸਪਤਾਲ ਵਿਖੇ ਰੀੜ ਦੀ ਹੱਡੀ ਦੇ ਚਲ ਰਹੇ ਇਲਾਜ ਦਾ ਵੀ ਹਵਾਲਾ ਦਿੱਤਾ।ਭਾਈ ਹਵਾਰਾ ਨੂੰ ਪਟਿਆਲਾ ਹਾਉਸ ਕੋਰਟ ਦੀਆਂ ਲਗਭਗ 50 ਪੌੜੀਆਂ ਰੀੜ ਦੀ ਹੱਡੀ ਵਿੱਚ ਦਰਦ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਚੜਣ ਤੇ ਮਜਬੂਰ ਕਰਨ ‘ਤੇ ਰਾਣਾ ਨੇ ਇਸ ਬਾਰੇ ਕਮੇਟੀ ਪ੍ਰਧਾਨ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਨੂੰ ਚਿੱਠੀ ਲਿਖਣ ਦੀ ਵੀ ਜਾਣਕਾਰੀ ਦਿੱਤੀ।
ਰਾਣਾ ਨੇ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਤੇ ਗੁਰੂ ਸਾਹਿਬਾਨਾਂ ਨੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਬੇਹਦ ਅਫਸੋਸ ਦੀ ਗੱਲ ਹੈ ਕਿ ਕੌਮ ਦੇ ਨੁਮਾਇੰਦਿਆਂ ਨੂੰ ਹੀ ਪੁਲਿਸ ਵੱਲੋਂ ਸੰਵਿਧਾਨ ਦੇ ਦਾਅਰੇ ‘ਚੋਂ ਬਾਹਰ ਜਾ ਕੇ ਤੰਗ ਕਰਕੇ ਉਨ੍ਹਾਂ ਦੇ ਮਨਾ ਵਿਚ ਮਤਰੇਏ ਹੋਣ ਦਾ ਮੁਗਾਲਤਾ ਪਾਇਆ ਜਾ ਰਿਹਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply