ਟਰੈਫਿਕ ਪੁਲਿਸ ਲਈ ਕਾਰਗਾਰ ਸਹਾਈ ਸਿੱਧ ਹੋਵੇਗਾ ਏ.ਡੀ ਯੰਤਰ – ਛੀਨਾ
ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ)- ਅਖ਼ਬਾਰਾਂ ’ਚ ਕਿਧਰੇ ਨਾ ਕਿਧਰੇ ਨਿੱਤ ਸੜਕ ਹਾਦਸੇ ਸਬੰਧੀ ਖ਼ਬਰਾਂ ਸੁਰਖੀਆਂ ਬਣੀਆਂ ਹੁੰਦੀਆਂ ਹਨ, ਜਿਸ ਕਾਰਨ ਮਾਲੀ ਨੁਕਸਾਨ ਅਤੇ ਕਈ ਵਾਰੀ ਕੀਮਤੀ ਜ਼ਿੰਦੜੀਆਂ ਅਜ਼ਾਈਂ ਹੀ ਚਲੀਆਂ ਜਾਂਦੀਆਂ ਹਨ।ਜਿਆਦਾਤਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰ ਇਨ੍ਹਾਂ ਸੜਕ ਹਾਦਸਿਆਂ ਦੇ ਮੁੱਖ ਕਾਰਨ ਹੁੰਦੇ ਹਨ।ਇਸੇ ਨੂੰ ਧਿਆਨ ’ਚ ਧਿਆਨ ’ਚ ਰੱਖਦੇ ਹੋਏ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ‘ਅਲਕੋਹਲ ਡਿਟੈਕਸ਼ਨ ਸਿਸਟਮ’ (ਏ.ਡੀ.ਐਸ) ਦਾ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ, ਜੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਬੇਨਕਾਬ ਕਰੇਗਾ।
ਇਸ ਉਪਲੱਬਧੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਉਕਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਤਿਆਰ ਕੀਤਾ ਏ.ਡੀ.ਐਸ ਯੰਤਰ ਨਾਲ ਹੁਣ ਸਮੇਂ ਰਹਿੰਦਿਆਂ ਸ਼ਰਾਬ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਬੇਨਕਾਬ ਕਰੇਗਾ ਅਤੇ ਸੜਕ ਦੁਰਘਟਨਾਵਾਂ ਘਟਣਗੀਆਂ, ਜਿਸ ਨਾਲ ਇਹ ਯੰਤਰ ਟਰੈਫਿਕ ਪੁਲਿਸ ਲਈ ਕਾਰਗਾਰ ਸਿੱਧ ਹੋਵੇਗਾ।
ਡਾਇਰੈਕਟਰ ਡਾ. ਬਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਅਲਕੋਹਲ ਸਿਸਟਮ’ ਇਕ ਅਜਿਹਾ ਯੰਤਰ ਹੈ, ਜੋ ਗੱਡੀ ’ਚ ਲਗਾਉਣ ਨਾਲ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਸਾਹ ਦੀਆਂ ਤਰੰਗਾਂ ਨੂੰ ਭਾਂਪਦਿਆਂ ਤੁਰੰਤ ਵਾਹਨ ਨੂੰ ਬੰਦ ਕਰ ਦੇਵੇਗਾ।ਉਨ੍ਹਾਂ ਕਿਹਾ ਕਿ ਇਹ ਯੰਤਰ ਡਰਿੰਕ ਕਰਕੇ ਵਾਹਨ ਚਲਾਉਣ ਵਾਲੇ ਵਿਅਕਤੀ ਦੀ ਸਾਹ ਲੈਣ ਦੀ ਸਮਰੱਥਾ ’ਤੇ ਟਾਰਗੇਟ ਕਰੇਗਾ, ਜੇਕਰ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਵਾਹਨ ਚਲਾਉਣ ਲੱਗੇ ਤਾਂ ਉਹ ਸਟਾਰਟ ਨਹੀਂ ਹੋਵੇਗਾ ਅਤੇ ਜੇਕਰ ਕੋਈ ਸੇਵਨ ਕਰਕੇ ਬੈਠੇਗਾ ਤਾਂ ਵੀ ਵਾਹਨ ਨਹੀਂ ਚੱਲੇਗਾ।ਡਾ. ਬਾਲਾ ਨੇ ਕਿਹਾ ਕਿ ਜੇਕਰ ਇਸ ਯੰਤਰ ਨੂੰ ਵਾਹਨਾਂ ’ਚ ਲਗਾਇਆ ਜਾਵੇਗਾ ਤਾਂ ਕਾਫ਼ੀ ਹੱਦ ਤੱਕ ਹੋਣ ਵਾਲੇ ਸੜਕ ਹਾਦਸਿਆਂ ’ਤੇ ਠੱਲ੍ਹ ਪਵੇਗੀ।
ਉਨ੍ਹਾਂ ਦੱਸਿਆ ਕਿ ਕਾਲਜ ਟੀਮ ਦੇ ਕੋਆਰਡੀਨੇਟਰ ਇੰਜ. ਪ੍ਰਭਦੀਪ ਸਿੰਘ ਸਹਾਇਕ ਪ੍ਰੋਫੈਸਰ ਸੀ.ਐਸ.ਈ ਦੀ ਦੇਖ ਰੇਖ ਅੰਮ੍ਰਿਤਪਾਲ ਸਿੰਘ, ਅਨੂਰੀਤ ਕੌਰ, ਜਸਕੀਰਤ ਸਿੰਘ ਅਤੇ ਨੇਹਾ ਜੋ ਕਿ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਸਮੈਸਟਰ 6ਵਾਂ ਦੇ ਵਿਦਿਆਰਥੀ ਹਨ, ਨੇ ਇਹ ਸਿਸਟਮ ਟੀ.ਆਈ.ਈ (ਦਿ ਇੰਡਸ ਐਂਟਰਪ੍ਰਨਿਊਰਜ਼) ਚੰਡੀਗੜ੍ਹ ਅਤੇ ਆਈ.ਕੇ.ਜੀ.ਪੀ.ਟੀ ਯੂਨੀਵਰਸਿਟੀ ਕਪੂਰਥਲਾ ਵਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਮੁਕਾਬਲੇ ’ਚ ਪੇਸ਼ ਕਰਦਿਆਂ 20,000/- ਰੁਪਏ ਦਾ ਨਕਦ ਇਨਾਮ ਵੀ ਜਿੱਤਿਆ ਹੈ।
ਇਸ ਮੌਕੇ ਉਨ੍ਹਾਂ ਨੇ ਆਪਣੇ ਉਦਮੀ ਕਾਰੋਬਾਰੀ ਵਿਚਾਰਾਂ ਅਤੇ ਤਕਨਾਲੋਜੀ ਨੂੰ ਅਕਾਦਮਿਕ ਅਤੇ ਉਦਯੋਗਪਤੀਆਂ ਨੂੰ ਇੰਡੀਆ ਲਈ ਬਿਜ਼ਨਸ ਸਟਾਰਟ ਅਪਸ ਭੇਟ ਕੀਤੇ।ਸਮਾਰੋਹ ’ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ 150 ਟੀਮਾਂ ਨੇ ਭਾਗ ਲਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …