ਰਾਜਪੁਰਾ, 9 ਸਤੰਬਰ (ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਦੇ ਹਾਲ ਵਿਚ ਸਰਕਾਰ ਦੀਆਂ ਹਦਾਇਤਾਂ ਨੂੰ ਮਦੇਨਜ਼ਰ ਰੱਖਦਿਆਂ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ `ਜੋ ਜ਼ਿੰਦਗੀ ਵਿੱਚ ਮਿਲਿਆ ਰੱਬੋਂ ਮਿਲੀ ਵਿਰਾਸਤ ਹੈ` ਸੁਣਾ ਕੇ ਕੀਤਾ।ਬਚਨ ਸਿੰਘ ਬਚਨ ਸੋਢੀ ਨੇ ਦਾਦਰਾ ਰਾਗ ਵਿਚ `ਤੁਮ ਮੇਰੇ ਪਾਸ ਜਬ ਆਓ ਤੋਂ ਜਾਇਆ ਨਾ ਕਰੋ `ਅਮਰਜੀਤ ਸਿੰਘ ਲੁਬਾਣਾ ਨੇ ਕਵਿਤਾ ਸੁਣਾ ਕੇ ਰੰਗ ਬੰਨਿਆ।ਗੁਰਵਿੰਦਰ ਆਜ਼ਾਦ ਨੇ `ਤੇਰੇ ਮਾਸੂਮ ਚੇਹਰੇ ਨੇ ਨੀ ਲੁੱਟਿਆ ਦਿਲ ਹਜ਼ਾਰਾਂ ਦਾ` ਸੁਣਾ ਕੇ ਸ਼ਰੋਤਿਆਂ ਨੂੰ ਕੀਲ ਦਿੱਤਾ।ਕੁਲਵੰਤ ਜੱਸਲ ਨੇ ਤੂੰਬੀ ਨਾਲ `ਮੋਤੀ ਟੁੱਟ ਗਏ ਮਾਲਾ ਦੇ` ਗੀਤ ਸੁਣਾਇਆ।ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਵਿੱਚ ਕਵਿਤਾ ਸੁਣਾਈ।ਸੁਨੀਤਾ ਦੇਸਰਾਜ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਕਵਿਤਾ `ਜਿੰਦਗੀ ਜਿਉਣ ਦੀ ਕਲਾ ਸਿਖਾਉਂਦੇ ਨੇ ਅਧਿਆਪਕ ਸੁਣਾਈ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਕਵਿਤਾ `ਜ਼ਮੀਰ ਮੈਂ ਤੈਨੂੰ ਮਰਨ ਨੀ ਦੇਂਦਾ `ਤੇ ਮਿੰਨੀ ਕਹਾਣੀ ਸ਼ਰਾਧ ਸੁਣਾ ਕੇ ਵਾਹ-ਵਾਹ ਖੱਟੀ।ਸੁਖਵਿੰਦਰ ਸਿੰਘ ਚੱਕ ਤੇ ਸੁੱਚਾ ਸਿੰਘ ਨੇ ਵੀ ਆਪਣੀ ਆਪਣੀ ਰਚਨਾ ਸੁਣਾਈ।
ਅੰਤ ‘ਚ ਸੁਰਿੰਦਰ ਸੋਹਣਾ ਰਾਜੇਮਾਜਰੀਆ ਨੇ ਆਪਣਾ ਬਹੁਚਰਚਿਤ ਗੀਤ ਪੇਸ਼ ਕੀਤਾ ਤੇ ਸਭਾ ਦੀ ਕਾਰਵਾਈ ਬਾਖੂਬੀ ਚਲਾਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …