Monday, July 28, 2025
Breaking News

ਪਠਾਨਕੋਟ ਜਿਲ੍ਹੇ ‘ਚ ਬਣੇ ਮਾਈਕਰੋ ਕਨੰਟੋਮੈਂਟ ਏਰੀਏ ਵਿੱਚ ਚਲਾਈ ਜਾਗਰੂਕਤਾ ਮੁਹਿੰਮ

ਪਠਾਨਕੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਜਿਲ੍ਹੇ ‘ਚ ਮਾਈਕਰੋ ਕਨੰਟੋਮੈਂਟ ਏਰੀਆ ਬਣਾਇਆ ਗਿਆ ਹੈ।ਜਿਸ ਵਿੱਚ ਪਠਾਨਕੋਟ ਸ਼ਹਿਰ ਦੇ ਅਰਜੁਨ ਨਗਰ ਦਿਹਾਤੀ ਇਲਾਕੇ ਦੇ ਮਾਧੋਪੁਰ, ਪਿੰਡ ਥਰਿਆਲ ਅਤੇ ਰਣਜੀਤ ਸਾਗਰ ਡੈਮ ਦੀ ਟੀ-3 ਕਲੋਨੀ ਸ਼ਾਮਲ ਹੈ।
ਉਪ ਮੰਡਲ ਮੈਜਿਸਟਰੇਟ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਇਹਨਾਂ ਮਾਈਕਰੋ ਕਨੰਟੋਮੈਂਟ ਏਰੀਆ ਵਿੱਚ ਬੀ.ਐਲ.ਓ ਦੀ ਮਦਦ ਨਾਲ ਲੋਕਾਂ ਨੂੰ ਮਹਾਮਾਰੀ ਤੋ ਜਾਗਰੂਕ ਕਰਨ ਅਤੇ ਵੱਧ ਤੋ ਵੱਧ ਕੋਵਿਡ-19 ਦੀ ਸੈਂਪਲਿੰਗ ਲਈ ਉਤਸ਼ਾਹਿਤ ਕਰਨ ਲਈ ਪੈਂਫਲਟ ਵੰਡੇ ਗਏ ਅਤੇ ਪ੍ਰਸਾਸ਼ਨ ਵਲੋਂ ਤਿਆਰ ਕੀਤੇ ਆਡੀਓ ਕਲਿਪ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
                 ਐਸ.ਡੀ.ਐਮ ਗੁਰਸਿਮਰਨ ਸਿੰਘ ਢਿੱਲੋਂ ਵਲੋਂ ਪਠਾਨਕੋਟ ਦੀ ਪਬਲਿਕ ਨੂੰ ਵੱਧ ਤੋ ਵੱਧ ਕੋਵਿਡ-19 ਦੇ ਟੈਸਟ ਕਰਵਾਉਣ ਅਤੇ ਗੁਮਰਾਹ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਲ੍ਹਾ ਪ੍ਰਸਾਸ਼ਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਰੋਨਾ ‘ਤੇ ਫਤਿਹ ਪਾਉਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …