ਗਲਾਂ ਵਿੱਚ ਦੇ ਕੇ ਅੰਗੂਠੇ ਕਿਸਾਨਾਂ ਦੇ
ਸਰਕਾਰੇ ਕਿਉਂ ਖੇਤਾਂ ਵਿੱਚ ਉਗਾਉਣਾ ਚਾਹੁੰਦੀ
ਤੂੰ ਕਿਰਤੀ ਕਿਸਾਨਾਂ ਦੀਆਂ ਲਾਸ਼ਾਂ ਨੂੰ
ਕਾਨੂੰਨ ਦੇ ਘਾੜੇ ਏ.ਸੀ, ਕਮਰਿਆਂ ਵਿੱਚ ਬਹਿ ਕੇ
ਕਰਦੇ ਰਹਿੰਦੇ ਕਿਹੜੀਆਂ ਕਾਨੂੰਨ ਦੀਆਂ ਬਾਤਾਂ ਨੂੰ
ਨਾ ਮਰ ਹੁੰਦਾ ਨਾ ਜੀ ਹੁੰਦਾ ਮਾੜੇ ਜੱਟ ਦੀ
ਜਾਨ ਵਿੱਚ ਕੜਿੱਕੀ ਫਸ ਗਈ ਏ।
ਓ ਵੀਰ ਮੇਰਿਆ ਉਏ ਜੁਗਨੀ
ਜੁਗਨੀ ਰੋ ਰੋ ਕੇ
ਹਾਏ ਹਾਲ ਦੇਸ਼ ਦਾ ਦੱਸਦੀ ਏ।
ਕਈ ਕਿੱਲਾ ਜ਼ਮੀਨ ਦਾ ਵੇਚ ਮਾਰੇ ਗਰੀਬੀ ਬੇਰੁਜ਼ਗਾਰੀ ਦੇ
ਲਾਡਲੇ ਪੁੱਤ ਮਾਵਾਂ ਦੇ ਵਿਦੇਸ਼ਾਂ ਵੱਲ ਨੂੰ ਤੁਰ ਪਏ ਨੇ
ਹੱਡ ਭੰਨਵੀਂ ਮਿਹਨਤ ਕਰਦੇ ਚੇਤੇ ਕਰਕੇ ਪਰਿਵਾਰਾਂ ਨੂੰ ਕੱਲਿਆਂ ਬਹਿ ਬਹਿ ਰੋਂਦੇ ਆ
ਮੌਤ ਦੀਆਂ ਆਈਆ ਖਬਰਾਂ ਕਈ ਵਿੱਚ ਸਮੁੰਦਰਾਂ ਰੁੜ ਗਏ ਨੇ।
ਬੈਂਕ ਦਾ ਚੜਿਆ ਕਰਜ਼ਾ ਹਾਲੇ ਤੱਕ ਮੁੜਿਆ ਨਾ
ਹੁਣ ਤਾਂ ਲਿਸਟ ਬੈਂਕ ਦੀ ਡਿਫਾਲਟਰ ਦੱਸਦੀ ਏ।
ਓ ਵੀਰ ਮੇਰਿਆ ਉਏ ਜੁਗਨੀ
ਜੁਗਨੀ ਰੋ ਰੋ ਕੇ
ਹਾਏ ਹਾਲ ਦੇਸ਼ ਦਾ ਦੱਸਦੀ ਏ।15092020
ਬਲਤੇਜ ਸੰਧੂ “ਬੁਰਜ ਲੱਧਾ”
ਬਠਿੰਡਾ। ਮੋ- 94658 18158