ਕਿਹਾ ਫਾਗਿੰਗ ਮਸ਼ੀਨਾਂ ਵਧੀਆਂ, ਹੈਂਡ ਮਸ਼ੀਨ ਤੇ ਸਮੇਂ ਤੋਂ ਪਹਿਲਾਂ ਦਵਾਈ ਖਰੀਦੀ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਡੇਂਗੂ ਮੱਛਰ ਨੇ ਵੀ ਦਸਤਕ ਦਿੱਤੀ ਹੋਈ ਹੈ।ਜਿਸ ਦੇ ਮੁਕਾਬਲੇ ਲਈ ਨਗਰ ਨਿਗਮ ਨੇ ਪੂਰੀ ਤਿਆਰ ਕੀਤੀ ਹੋਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਦੇ ਡੰਗ ਨਾਲ ਲੜਣ ਲਈ ਨਿਗਮ ਦਾ ਸਿਹਤ ਵਿਭਾਗ ਤਿਆਰ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਫਾਗਿੰਗ ਮਸ਼ੀਨਾਂ ਵਧਾਈਆਂ ਹਨ, ਹੈਂਡ ਮਸ਼ੀਨਾਂ ਤੇ ਸਮੇਂ ਤੋਂ ਪਹਿਲਾਂ ਦਵਾਈ ਦੀ ਖਰੀਦ ਕੀਤੀ ਗਈ ਹੈ।
ਮੇਅਰ ਰਿੰਟੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕਾਂ ਕਰ ਕੇ ਉਨ੍ਹਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਰੋਸਟਰ ਮੁਤਾਬਿਕ ਹਰ ਰੋਜ਼ ਪੰਜ ਵਿਧਾਨ ਸਭਾ ਦੇ ਦੀਆਂ 6 ਵਾਰਡਾਂ ਵਿੱਚ 6 ਵੱਡੀਆਂ ਗੱਡੀਆਂ ਫਾਗਿੰਗ ਕਰ ਰਹੀਆਂ ਹਨ।ਜਦਕਿ 10 ਹੈਂਡ ਫਾਗਿੰਗ ਮਸ਼ੀਨਾਂ ਹੋਰ ਵਾਰਡਾਂ ਵਿੱਚ ਸ਼ਿਕਾਇਤਾਂ ਮਿਲਣ ‘ਤੇ ਫਾਗਿੰਗ ਕਰਨ ਲਈ ਭੇਜੀਆਂ ਜਾ ਰਹੀਆਂ ਹਨ।ਅੰਦਰੂਨ ਸ਼ਹਿਰ ਵਿੱਚ 8 ਹੈਂਡ ਸਪਰੇਅ ਟੀਮਾਂ ਵਲੋਂ ਪੰਪਾਂ ਨਾਲ ਗਲੀਆਂ ਨਾਲੀਆਂ ਵਿੱਚ ਦਵਾਈ ਦਾ ਛਿਡਕਾਅ ਕੀਤਾ ਜਾ ਰਿਹਾ ਹੈ।ਫਾਗਿੰਗ ਟੀਮਾਂ ਇਲਾਕੇ ਵਿੱਚ ਫਾਗਿੰਗ ਕਰਕੇ ਵਾਰਡ ਕੌਂਸਲਰ ਦੇ ਦਸਤਖਤ ਵੀ ਕਰਵਾਉਂਦੀਆਂ ਹਨ।
ਮੇਅਰ ਰਿੰਟੂ ਨੇ ਦੱਸਿਆ ਕਿ ਜਿਥੇ ਵੀ ਡੇਂਗੂ ਦਾ ਮਰੀਜ਼ ਮਿਲਦਾ ਹੈ ਉਥੇ ਨਿਗਮ ਟੀਮ ਦੇ ਸੈਨਟਰੀ ਇੰਸਪੈਕਟਰ ਸਿਹਤ ਵਿਭਾਗ ਦੀ ਟੀਮ ਦੇ ਨਾਲ ਜਾਂਦੇ ਹੈ ਆਲੇ ਦੁਆਲੇ ਦੇ ਘਰਾਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਚੈਕ ਕਰਦੇ ਹਨ।ਲੋਕਾਂ ਦੀ ਲਾਪਰਵਾਹੀ ਮਿਲਣ ‘ਤੇ ਚਲਾਣ ਵੀ ਕੱਟੇ ਜਾ ਰਹੇ ਹੈ।ਮੇਅਰ ਨੇ ਸ਼ਹਿਰੀਆਂ ਨੂੰ ਕਿਹਾ ਕਿ ਉਹ ਸਵੱਸਥ ਰਹਿਣ ਲਈ ਆਪਣੇ ਆਲੇ ਦੁਆਲੇ ਸਫਾਈ ਰੱਖਣ।ਨਿਗਮ ਦੀ ਸਾਰੀ ਟੀਮ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ।