ਖੇਡਾਂ ਸਰੀਰਕ ਤੰਦਰੁਸਤੀ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਦੀਆਂ ਹਨ-ਡੀ.ਈ.ਓ
ਬਟਾਲਾ, 24 ਅਕਤੂਬਰ (ਨਰਿੰਦਰ ਬਰਨਾਲ) – ਅਕਾਲ ਅਕੈਡਮੀ ਬੜੂ ਸਾਹਿਬ ਦੇ ਵੱਲੋਂ ਪੰਜਾਬ ਭਰ ਵਿਚ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਉੱਤਰੀ ਜੋਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਚਾਰ ਅਕੈਡਮੀਆਂ ਅਕਾਲ ਅਕੈਡਮੀ ਤਿੱਬੜ, ਅਕਾਲ ਅਕੈਡਮੀ ਭਰਿਆਲ ਲਾੜ੍ਹੀ, ਅਕਾਲ ਅਕੈਡਮੀ ਨਵਾਂ ਪਿੰਡ (ਸੁਜਾਨਪੁਰ), ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਦੀਆਂ ਸਲਾਨਾ ਅਥਲੈਟਿਕਸ ਦੀਆਂ ਖੇਡਾਂ ਅਕਾਲ ਅਕੈਡਮੀ ਤਿੱਬੜ ਵਿੱਚ ਅਯੋਜਿਤ ਕੀਤੀਆਂ ਗਈਆਂ। ਜਿੰਨਾਂ ਵਿੱਚ ਅਕੈਡਮੀਂ ਖਿਡਾਰੀ ਨੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਰਲੇਅ ਦੌੜ, ਗੋਲਾ ਸੁੱਟਣਾ, ਲੰਬੀ ਛਾਲ, ਉੱਚੀ ਛਾਲ ਤੋਂ ਇਲਾਵਾ ਗਤਕੇ ਦੇ ਵੱਖ ਵੱਖ ਪ੍ਰਦਰਸ਼ਨ ਵੀ ਕੀਤੇ ਗਏ। ਇਸ ਅਥਲੈਟਿਕਸ ਦੀਆਂ ਖੇਡਾਂ ਦੀ ਸੁਰੂਆਤ ਅਕੈਡਮੀਂ ਦੇ ਬੱਚਿਆਂ ਵਲੋਂ ਰਾਸਟਰੀ ਗੀਤ ਗਾਇਨ ਕਰਨ ਉਪਰੰਤ ਮੁੱਖ ਮਹਿਮਾਣ ਵਲੋਂ ਝੰਡਾਂ ਲਹਿਰਾਉਣ ਅਤੇ ਮਿਸਾਲ ਜਲਾਉਣ ਉਪਰੰਤ ਕੀਤੀ ਗਈ। ਇਸ ਮੌਕੇ 100 ਮੀਟਰ ਦੌੜ ਵਿੱਚ ਉਤਕਾਸ਼ ਤਿੱਬੜ ਨੇ ਪਹਿਲਾ, ਗੁਰਕੀਰਤ ਸਿੰਘ ਭਰਿਆਲ ਲਾੜ੍ਹੀ ਨੇ ਦੂਜਾ ਅਤੇ ਅਰਸ਼ਦੀਪ ਸੁਜਾਨਪੁਰ ਨੇ ਤੀਸਰਾ, 200 ਮੀਟਰ ਵਿੱਚ ਸ਼ਰਨਜੀਤ ਸਿੰਘ ਤਿੱਬੜ ਨੇ ਪਹਿਲਾ, ਤੇਜਪਾਲ ਸਿੰਘ ਰਸੂਲਪੁਰ ਬੇਟ ਨੇ ਦੂਸਰਾ, ਅਰਸ਼ਦੀਪ ਸਿੰਘ ਸੁਜਾਨਪੁਰ ਨੇ ਤੀਸਰਾ, ਕੁੜੀਆਂ 200 ਮੀਟਰ ਪਰੀਨਾਜ ਕੌਰ ਨੇ ਪਹਿਲਾ, ਮਾਨਸੀ ਭਰਿਆਲ ਲਾੜੀ ਨੇ ਦੂਜਾ, ਗੁਰਪ੍ਰੀਤ ਅਤੇ ਕਾਜਲ ਨੇ ਤੀਸਰਾ, ਲੰਬੀ ਛਾਲ ਵਿੱਚ ਸਹਿਜਅਰਮਾਨ ਤਿੱਬੜ ਨੇ ਪਹਿਲਾ, ਹਰਜੋਤ ਸਿੰਘ ਭਰਿਆਲ ਲਾੜੀ ਨੇ ਦੂਜਾ, ਗੌਰਵ ਕੁਮਾਰ ਸੁਜਾਨਪੁਰ ਨੇ ਤੀਸਰਾ, ਕੁੜੀਆਂ ਦੀ ਲੰਬੀ ਛਾਲ ਵਿੱਚ ਦਮਨਪ੍ਰੀਤ ਕੌਰ ਤਿੱਬੜ ਨੇ ਪਹਿਲਾ, ਕ੍ਰਿਰਨਦੀਪ ਕੌਰ ਭਲਿਆਰ ਲਾੜੀ ਨੇ ਦੂਸਰਾ, ਗੁਰਲੀਨ ਰਸੂਲਪੁਰ ਬੇਟ ਨੇ ਤੀਸਰਾ, ਗੋਲਾ ਸੁਟਣ ਵਿੱਚ ਕੁਲਵਿੰਦਰ ਸਿੰਘ ਸੁਜਾਨਪੁਰ ਨੇ ਪਹਿਲਾ, ਅਜੇਪਾਲ ਸਿੰਘ ਤਿਬੜ ਨੇ ਦੂਸਰਾ, ਜਸਕਰਨ ਸਿੰਘ ਭਰਿਆਲ ਲਾੜ੍ਹੀ ਨੇ ਤੀਜਾ, ਲੜਕੀਆਂ ਵਿੱਚ ਬਲਜੀਤ ਕੌਰ ਸੁਜਾਨਪੁਰ ਨੇ ਪਹਿਲਾ, ਹਰਮਨਜੋਤ ਕੌਰ ਭਰਿਆਲ ਲਾੜੀ ਕਿਰਨਦੀਪ ਕੌਰ ਤਿੱਬੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਣ ਡੀਈਓ (ਸੈਕੰਡਰੀ) ਅਮਰਦੀਪ ਸਿੰਘ ਸੈਣੀ ਅਤੇ ਡੀਈਓ ਪ੍ਰਾਇਮਰੀ ਸਲਵਿੰਦਰ ਸਿੰਘ ਸਮਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਰੱਖਣਾ ਵੀ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਅਤੇ ਦਿਮਾਗ ਨੂੰ ਤਰੋ ਤਾਜ਼ਾ ਰੱਖਦੀਆਂ ਹਨ। ਉਹਨਾਂ ਕਿਹਾ ਕਿ ਖੇਡਾਂ ਅਜੌਕੇ ਮੁਕਾਬਲੇ ਭਰੀ ਜਿੰਦਗੀ ਵਿੱਚ ਵਿਦਿਆਰਥੀਆਂ ਨੂੰ ਰੋਜਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਮੁੱਖ ਮਹਿਮਾਣ ਸਮੇਤ ਡਿਪਟੀ ਡੀਈਓ ਭਾਰਤ ਭੂਸ਼ਣ, ਗੁਰਵਿੰਦਰ ਕੌਰ ਖਾਲਸਾ ਪ੍ਰਿੰਸੀਪਲ ਅਕਾਲ ਅਕੈਡਮੀ ਤਿੱਬੜ, ਜੋਨਲ ਡਾਇਰੈਕਟਰ ਬੀ. ਐਸ. ਨਾਗਰਾ, ਅਕਾਲ ਅਕੈਡਮੀ ਤਿੱਬੜ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਵੀਰ ਜੀ ਨੇ ਸਾਂਝੇ ਤੌਰ ਤੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬਿਕਰਮਜੀਤ ਸਿੰਘ ਗਿੱਲ ਐਡਮਨ ਅਫ਼ਸਰ ਅਕਾਲ ਅਕੈਡਮੀ ਤਿੱਬੜ, ਪੀਟੀਆਈ ਗੁਰਨਾਮ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਪਰਮਿੰਦਰ ਸਿੰਘ ਸੈਣੀ, ਲੈਕਚਰਾਰ ਸੁਖਬੀਰ ਸਿੰਘ, ਲੈਕਚਰਾਰ ਯੋਧ ਸਿੰਘ, ਗੁਰਦਿੱਤ ਸਿੰਘ, ਪ੍ਰਭਦਾਨ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ ਬਰਨਾਲ, ਬਾਬਾ ਦਵਿੰਦਰ ਸਿੰਘ ਤਿੱਬੜ ਤੋਂ ਇਲਾਵਾ ਅਕਾਲ ਅਕੈਡਮੀਆਂ ਦਾ ਸਟਾਫ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।