ਅੰਮ੍ਰਿਤਸਰ, 8 ਦਸੰਬਰ (ਸੰਧੂ) – ਦੇਸ਼ ਦੀਆਂ ਸਮੁੱਚੀਆਂ ਕਿਸਾਨ ਤੇ ਮਜਦੂਰ ਜਥੇਬੰਦੀਆਂ ਦੇ ਵੱਲੋਂ ਦਿੱਤੇ ਗਏ ਸਮੂਹਿਕ ਭਾਰਤ ਬੰਦ ਦੇ ਸੰਦੇ ਦੇ ਚੱਲਦਿਆਂ
ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਇੰਡੀਆ ਦੇ ਸੂਬਾ ਪੱਧਰੀ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗਵਾਈ ‘ਚ ਕਿਸਾਨਾਂ ਦੇ ਹੱਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇਪੁਤਲਾ ਫੂਕਿਆ।
ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਕੋਸਦਿਆ ਇਸ ਨੂੰ ਦੇਸ਼ ਵਿਰੋਧੀ ਸਰਕਾਰ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬਾਨੀ, ਅਡਾਨੀ ਸਮੇਤ ਦੇਸ਼ ਦੇ ਉੱਚ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ।ਜਿਸ ਨੂੰ ਸੱਤਾ ਤੋਂ ਲਾਭੇ ਕਰਨ ਵਾਸਤੇ ਦੇਸ਼ ਦਾ ਸਮੁੱਚਾ ਵਿਦਿਆਰਥੀ ਵਰਗ ਅਹਿਮ ਭੂਮਿਕਾ ਅਦਾ ਕਰੇਗਾ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਆਪਣੇ ਚਹੇਤਿਆਂ ਨੂੰ ਨਿੱਜੀ ਫਾਇਦੇ ਦੇਣ ਦੇ ਮੰਤਵ ਨਾਲ ਦੇਸ਼ ਦੇ ਅੰਨਦਾਤਿਆਂ ਨੂੰ ਕੁਰਬਾਨੀ ਦੀ ਭੱਠੀ ਵਿਚ ਝੋਂਕ ਰਿਹਾ ਹੈ।ਦੇਸ਼ ਦਾ ਅੰਨ ਦਾਤਾ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ‘ਤੇ ਰੁਲ ਰਿਹਾ ਹੈ। ਨਰਿੰਦਰ ਮੌਦੀ ਤੇ ਉਸ ਦੇ ਸਾਥੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਜਿਨ੍ਹਾਂ ਨੂੰ ਜਗਾਉਣ ਲਈ ਹਰੇਕ ਵਰਗ ਨੂੰ ਕਿਸਾਨਾਂ ਤੇ ਮਜਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਾ ਪੁਤਲਾ ਸਾੜਨ ਤੋਂ ਇਲਾਵਾ ਸਮੁੱਚੀ ਕੇਂਦਰ ਸਰਕਾਰ ਦੇ ਮੰਤਰੀਆਂ, ਸੰਤਰੀਆਂ ਤੇ ਹੋਰਨਾਂ ਲੀਡਰਾਂ ਦਾ ਪਿੱਟ ਸਿਆਪ ਕਰਨ ਦੇ ਨਾਲ ਨਾਲ ਜੋਰਦਾਰ ਨਾਅਰੇਬਾਜ਼ੀ ਕਰਕੇ ਕਿਸਾਨਾਂ ਦੇ ਨਾਲ ਡਟਣ ਦਾ ਅਹਿਦ ਲਿਆ।
ਇਸ ਮੌਕੇ ਵਾਇਸ ਪ੍ਰਧਾਨ ਕ੍ਰਿਤਿਕੇ ਸ਼ਰਮਾ ਅਤੇ ਸਕੂਲਜ ਚੇਅਰਮੈਨ ਵੰਸ ਬੱਸੀ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜਿੰਦਰ ਸਿੰਘ, ਮਿਸ ਗ਼ਜ਼ਲ ਛੀਨਾ, ਗੁਰਜੰਟ ਸਿੰਘ, ਗੁਰਪ੍ਰੀਤ ਬੁੱਟਰ, ਅਨਮੋਲ, ਰਤਨ, ਧਰੁਵ, ਰੋਹਿਤ, ਪ੍ਰੀਕਸ਼ਤ ਆਦਿ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media