Saturday, December 21, 2024

ਧੁੱਪ

ਦੁਪਹਿਰ ਦੀ ਧੁੱਪ
ਕਿੰਨੀ ਚੰਗੀ ਲੱਗਦੀ ਏ ਰੁੱਤ
ਠੰਡੀ-ਠੰਡੀ ਛਾਂ ਤੇ ਮੱਠੀ-ਮੱਠੀ ਚੁੱਪ
ਰੁੱਖਾਪਨ ਜਿਹਾ ਮੌਸਮ ਸ਼ਾਂਤ ਜਿਹਾ
ਹੁੰਦੀ ਨਾ ਬਹਾਰ ਜਦੋਂ ਹੋਵੇ ਪਤਝੜ ਰੁੱਤ
ਕਿੰਨੀ ਚੰਗੀ ………….

ਪੰਛੀਆਂ ਦਾ ਚੁੱਪ-ਚਾਪ ਵਾਪਿਸ ਆਲ੍ਹਣਿਆਂ ਨੂੰ ਪਰਤਨਾ
ਝੂਠੀ-ਮੂਠੀ ਗੱਲ ‘ਤੇ ਆਪਣਿਆਂ ਨੂੰ ਪਰਖਣਾ
ਫਿਰ ਕਿੰਨੇ ਹੀ ਸਵਾਲ ਕਰਦੀ ਏ ਆਪਣਿਆਂ ਦੇ ਚਿਹਰੇ ਦੀ ਚੁੱਪ
ਕਿੰਨੀ ਚੰਗੀ ………….

ਛੱਲਾਂ ਮਾਰਦਾ ਵਹਿੰਦਾ ਪਾਣੀ ਦਰਿਆਵਾਂ ਦਾ
ਏਸੇ ਰੁੱਤੇ ਚੇਤਾ ਆ ਜਾਂਦਾ ਮਾਵਾਂ ਦਾ
ਲੋਰੀਆਂ ਬਿਨਾਂ ਰਾਤ ਸੁੰਨੀ ਜਿਹੀ ਜਾਪੇ
ਕਿੱਥੇ ਖੋ ਗਈ ਮਾਂ ਦੀ ਮਮਤਾ
ਹੁਣੇ ਮਿਟੇ ਨਾ ਮਿਟਾਈ ਏ ਭੁੱਖ
ਕਿੰਨੀ ਚੰਗੀ ………….

ਰਲ ਮਿੱਟੀ ਦਾ ਘਰ ਉਹ ਬਣਾਉਣਾ
ਖਿਝਦੇ ਮਾਰਿਆਂ ਜਾਣ ਬੁੱਝ ਕੇ ਢਾਹੁਣਾ
ਗੁੱਲੀ ਡੰਡਾ ਖੇਡਣਾ ਤੇ ਡੰਡਿਆ ‘ਤੇ ਟਾਇਰ ਨੂੰ ਭਜਾਉਣਾ
ਮਾਰਦੇ ਸੀ ਕੋਠਿਆ ਤੋਂ ਛਾਲਾਂ ਜਦੋਂ ਪਤੰਗ ਜਾਂਦੀ ਸੀ ਟੁੱਟ
ਕਿੰਨੀ ਚੰਗੀ …………. 22012021

ਗਗਨਦੀਪ ਧਾਲੀਵਾਲ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …