ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੌਣਾਂ ਸਬੰਧੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਤਹਿਤ ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਅਨਮੋਲ ਸਿੰਘ ਛਾਪਾ ਅਤੇ ਬਿਕਰਮਜੀਤ ਸਿੰਘ ਫਤਿਹਪੁਰ ਦੁਆਰਾ ਕੀਤੀ ਗਈ।ਇਸ ਮੌਕੇ ਨਗਰ ਪੰਚਾਇਤ ਦੀਆਂ ਚੌਣਾ ਸਬੰਧੀ ਤਿਆਰੀਆਂ ਦੀ ਰਣਨੀਤੀ ਉਲੀਕੀ ਗਈ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੌਣਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ।ਇਸ ਮੌਕੇ ਸ੍ਰ: ਕੁਲਵੰਤ ਸਿੰਘ ਸੰਗਰਾਵਾਂ ਹਲਕਾ ਕੰਨਵੀਨਰ, ਜਗਦੀਸ਼ ਸਿੰਘ ਬਿੱਟੂ ਕੋਟਲਾ ਬਥੁਨਗੜ੍ਹ, ਲੱਖਾ ਸਿੰਘ ਭੱਟੀ, ਭਗਤ ਸਿੰਘ ਦੁਸਾਂਝ, ਬਲਜੀਤ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਜੰਡਿਆਲਾ ਗੁਰੂੁ, ਸ਼ਾਮ ਚੰਦਰ, ਅਮਰਿੰਦਰ ਸਿੰਘ ਮਾਲੋਵਾਲ ਆਦਿ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …