Saturday, August 2, 2025
Breaking News

ਨੌਜੁਆਨ ਦੀ ਰੇਲ ਗੱਡੀ ਹੇਠ ਆਉਣ ਤੇ ਮੌਤ

PPN28101432
ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਅੱਜ ਇਥੋਂ ਨਜ਼ਦੀਕ ਸਟੇਸ਼ਨ ਟਾਂਗਰਾ ਵਿਖੇ ਨੌਜੁਆਨ ਦੀ ਟ੍ਰੇਨ ਹੇਠ ਆ ਜਾਣ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਜਾ ਕਿ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਹੈਡ ਕਾਸਟੇਬਲ ਨੇ ਦਸਿਆ ਕਿ ਉਪਰੋਕਤ ਨੌਜੁਆਨ ਗੁਰਦੇਵ ਸਿੰਘ ਸਪੁਤਰ ਸ੍ਰ: ਨਰਿੰਦਰ ਸਿੰਘ ਜੋ ਕਿ ਪਿੰਡ ਕੋਟ ਖਹਿਰਾ ਦਾ ਵਸਨੀਕ ਸੀ ਬੁਰਜੀ ਨੰ: 485-1921 ਦੇ ਨਜ਼ਦੀਕ ਰੇਲ ਗੱਡੀ ਹੇਠ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਲਾਸ਼ ਦਾ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਗਿਆ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply