Tuesday, April 30, 2024

ਵਧਿਆ ਵੇਤਨਮਾਨ ਨਾ ਮਿਲਣ ਕਾਰਨ ਗੈਸਟ ਫੈਕਲਿਟੀ ਲੈਕਚਰਾਰਾਂ ਨੇ ਕੀਤੀ ਹੜਤਾਲ

PPN28101434
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਸਮੂਹ ਗੈੱਸਟ ਫੈਕਲਿਟੀ ਸਟਾਫ਼ ਨੇ ਅੱਜ ਕਲਾਸਾਂ ਦਾ ਬਾਈਕਾਟ ਕੀਤਾ। ਗੈੱਸਟ ਫੈਕਲਿਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ਼ੇਰ ਸਿੰਘ ਸੰਧੂ, ਸ਼ਮਸ਼ੇਰ ਸਿੰਘ, ਮਮਤਾ ਗਰੋਵਰ, ਰਣਜੀਤ ਕੌਰ, ਓਨੀਕਾ ਕੰਬੋਜ, ਸ਼ੀਤਲ ਵਰਮਾ, ਕਵਿਤਾ ਸਪੜਾ, ਰਿੰਕਲ, ਸੁਮਨ ਗਾਬਾ, ਮਨਜੀਤ ਕੌਰ, ਦੀਵਿਆ, ਪ੍ਰਦੀਪ, ਪ੍ਰਵੀਨ ਰਾਣੀ, ਸੌਰਵ ਕੁਮਾਰ, ਹਰਜੀਤ ਗਿੱਲ, ਰਾਮ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਨੋਟੀਫ਼ਿਕੇਸ਼ਨ ਰਾਹੀਂ ਗੈੱਸਟ ਫੈਕਲਿਟੀ ਅਧਿਆਪਕਾਂ ਨੂੰ ਜੋ ਤਨਖ਼ਾਹਾਂ ਮਿਲਣੀਆਂ ਚਾਹੀਦੀਆਂ ਹਨ ਉਹ ਨਹੀਂ ਮਿਲ ਰਹੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਹਰ ਸਾਲ 10 ਫੀਸਦੀ ਇਨਕਰੀਮੈਂਟ ਲਾਗੂ ਕੀਤਾ ਗਿਆ ਸੀ ਜੋ ਕਿ ਸਮੁੱਚੇ ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਫ਼ਾਜ਼ਿਲਕਾ ਦੇ ਸਰਕਾਰੀ ਐਮ. ਆਰ. ਕਾਲਜ ‘ਚ ਇਹ ਵਾਧਾ ਲਾਗੂ ਨਹੀਂ ਕੀਤਾ ਗਿਆ। ਇਸ ਬਣਦੇ ਵਾਧੇ ਅਨੂਸਾਰ ਗੈੱਸਟ ਫੈਕਲਿਟੀ ਅਧਿਆਪਕਾਂ ਦੀ ਤਨਖ਼ਾਹ 12,100 ਰੁਪਏ ਬਣਦੀ ਹੈ ਜੋ ਕਾਲਜ ਵੱਲੋਂ ਨਹੀਂ ਦਿੱਤੀ ਜਾ ਰਹੀ। ਸੂਬਾ ਸਰਪ੍ਰਸਤ ਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਅੱਧੇ ਦਿਨ ਦੀਆਂ ਕਲਾਸਾਂ ਦੀ ਬਾਈਕਾਟ ਕਰਕੇ ਕੱਲ ਤੋਂ ਮੁਕੰਮਲ ਹੜਤਾਲ ਦੀ ਸੂਚਨਾ ਕਾਰਜਕਾਲ ਪ੍ਰਿੰਸੀਪਲ ਨੂੰ ਦੇ ਦਿੱਤੀ ਗਈ ਹੈ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply