Saturday, September 21, 2024

ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ

ਨਵਾਂਸ਼ਹਿਰ, 17 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਨਗਰ ਕੌਂਸਲ ਚੋਣਾਂ ਲਈ ਅੱਜ ਹੋਈ ਵੋਟਾਂ ਦੀ ਗਿਣਤੀ ਦਾ ਕੰਮ ਪੂਰੇ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਿਆ ਅਤੇ ਗਿਣਤੀ ਤੋਂ ਬਾਅਦ ਮੌਕੇ ’ਤੇ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਗਿਆ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਨਗਰ ਕੌਂਸਲਾਂ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਕ੍ਰਮਵਾਰ ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਕੀਤੀ ਗਈ।
                 ਚੋਣ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ 19 ਵਾਰਡਾਂ ਵਿਚੋਂ ਕਾਂਗਰਸ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 3, ਬਹੁਜਨ ਸਮਾਜ ਪਾਰਟੀ ਦਾ 1 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬੰਗਾ ਦੇ 15 ਵਾਰਡਾਂ ਵਿਚੋਂ ਕਾਂਗਰਸ ਦੇ 5, ਆਮ ਆਦਮੀ ਪਾਰਟੀ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 3, ਭਾਜਪਾ ਦਾ 1 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਜਦਕਿ ਨਗਰ ਕੌਂਸਲ ਰਾਹੋਂ ਦੇ ਸਾਰੇ 13 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ ਜੇਤੂ ਰਹੇ।
                ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ ਵਾਰਡ 1 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ, ਵਾਰਡ 2 ਤੋਂ ਕਾਂਗਰਸ ਦੇ ਬਲਵਿੰਦਰ ਕੁਮਾਰ, ਵਾਰਡ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੰਦਰਜੀਤ ਕੌਰ, ਵਾਰਡ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ, ਵਾਰਡ 5 ਤੋਂ ਕਾਂਗਰਸ ਦੀ ਪਰਮਜੀਤ ਕੌਰ, ਵਾਰਡ 6 ਤੋਂ ਕਾਂਗਰਸ ਦੇ ਸਚਿਨ ਦੀਵਾਨ, ਵਾਰਡ 7 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ 8 ਤੋਂ ਕਾਂਗਰਸ ਦੇ ਪਰਵੀਨ ਕੁਮਾਰ, ਵਾਰਡ 9 ਤੋਂ ਕਾਂਗਰਸ ਦੀ ਮੋਨਿਕਾ ਗੋਗਾ, ਵਾਰਡ 10 ਤੋਂ ਆਜ਼ਾਦ ਉਮੀਦਵਾਰ ਮੱਖਣ ਸਿੰਘ, ਵਾਰਡ 11 ਤੋਂ ਕਾਂਗਰਸ ਦੀ ਨਿਸ਼ੂ, ਵਾਰਡ 12 ਤੋਂ ਆਜ਼ਾਦ ਉਮੀਦਵਾਰ ਲਲਿਤ ਮੋਹਨ, ਵਾਰਡ 13 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਬਕਸ਼ੀ, ਵਾਰਡ 14 ਤੋਂ ਕਾਂਗਰਸ ਦੇ ਪਿ੍ਰਥਵੀ ਚੰਦ, ਵਾਰਡ 15 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਸ ਕੌਰ, ਵਾਰਡ 16 ਤੋਂ ਕਾਂਗਰਸ ਦੇ ਕਮਲਜੀਤ ਲਾਲ, ਵਾਰਡ 17 ਤੋਂ ਕਾਂਗਰਸ ਦੇ ਚੇਤ ਰਾਮ ਰਤਨ, ਵਾਰਡ 18 ਤੋਂ ਬਹੁਜਨ ਸਮਾਜ ਪਾਰਟੀ ਦੇ ਗੁਰਮੁਖ ਸਿੰਘ ਅਤੇ ਵਾਰਡ 19 ਤੋਂ ਕਾਂਗਰਸ ਦੀ ਜਸਵੀਰ ਕੌਰ ਜੇਤੂ ਰਹੀ।
                   ਇਸੇ ਤਰ੍ਹਾਂ ਨਗਰ ਕੌਂਸਲ ਬੰਗਾ ਦੇ ਵਾਰਡ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੰਦਨਾ, ਵਾਰਡ 2 ਤੋਂ ਆਜ਼ਾਦ ਉਮੀਦਵਾਰ ਹਿੰਮਤ ਕੁਮਾਰ, ਵਾਰਡ 3 ਤੋਂ ਭਾਜਪਾ ਦੀ ਅਨੀਤਾ ਖੋਸਲਾ, ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਮੋਨਿਕਾ ਵਾਲੀਆ, ਵਾਰਡ 5 ਤੋਂ ਆਮ ਆਦਮੀ ਪਾਰਟੀ ਦੀ ਮੀਨੂ, ਵਾਰਡ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਸਿੰਘ ਮਾਨ, ਵਾਰਡ 7 ਤੋਂ ਕਾਂਗਰਸ ਦੀ ਰਛਪਾਲ ਕੌਰ, ਵਾਰਡ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਸਿੰਘ ਭਾਟੀਆ, ਵਾਰਡ 9 ਤੋਂ ਕਾਂਗਰਸ ਦੀ ਤਲਵਿੰਦਰ ਕੌਰ, ਵਾਰਡ 10 ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ, ਵਾਰਡ 11 ਤੋਂ ਕਾਂਗਰਸ ਦੇ ਕੀਮਤੀ ਸੱਦੀ, ਵਾਰਡ 12 ਤੋਂ ਕਾਂਗਰਸ ਦੇ ਮਨਜਿੰਦਰ ਮੋਹਨ, ਵਾਰਡ 13 ਤੋਂ ਕਾਂਗਰਸ ਦੀ ਜਤਿੰਦਰ ਕੌਰ, ਵਾਰਡ 14 ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਜੀਤ ਅਤੇ ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ ਜੇਤੂ ਰਹੇ।
                    ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰਾਹੋਂ ਦੇ ਸਾਰੇ 13 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਿਨ੍ਹਾਂ ਵਿਚ ਵਾਰਡ 1 ਤੋਂ ਮਨਦੀਪ ਕੌਰ, ਵਾਰਡ 2 ਤੋਂ ਮੋਹਿੰਦਰ ਪਾਲ, ਵਾਰਡ 3 ਤੋਂ ਦਵਿੰਦਰ ਕੁਮਾਰ, ਵਾਰਡ 4 ਤੋਂ ਕਰਨੈਲ ਸਿੰਘ, ਵਾਰਡ 5 ਤੋਂ ਸ਼ੀਤਲ ਚੋਪੜਾ, ਵਾਰਡ 6 ਤੋਂ ਬਿਮਲ ਕੁਮਾਰ, ਵਾਰਡ 7 ਤੋਂ ਨਵਜੋਤ ਕੌਰ, ਵਾਰਡ 8 ਤੋਂ ਹੇਮੰਤ ਕੁਮਾਰ, ਵਾਰਡ 9 ਤੋਂ ਜਸਵੰਤ ਕੌਰ, ਵਾਰਡ 10 ਤੋਂ ਅਮਰਜੀਤ ਸਿੰਘ, ਵਾਰਡ 11 ਤੋਂ ਦਵਿੰਦਰ ਕੌਰ, ਵਾਰਡ 12 ਤੋਂ ਸੁਭਾਸ਼ ਚੰਦਰ ਅਤੇ ਵਾਰਡ 13 ਤੋਂ ਮਨਜੀਤ ਕੌਰ ਸ਼ਾਮਲ ਹਨ।
                  ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਦੀਪ ਸਿੰਘ ਬੈਂਸ ਨੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਪ੍ਰਕਿਰਿਆ ਨਾਲ ਜੁੜੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ।ਤਿੰਨਾਂ ਨਗਰ ਕੌਂਸਲਾਂ ਦੇ ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦਾ ਧੰਨਵਾਦ ਵੀ ਕੀਤਾ।ਇਸੇ ਦੌਰਾਨ ਚੋਣ ਆਬਜ਼ਰਵਰ ਡੀ.ਪੀ.ਐਸ ਖਰਬੰਦਾ ਆਈ.ਏ.ਐਸ ਨੇ ਤਿੰਨਾਂ ਗਿਣਤੀ ਕੇਂਦਰਾਂ ਦਾ ਜਾਇਜ਼ਾ ਲਿਆ।
                 ਇਸ ਮੌਕੇ ਉਨ੍ਹਾਂ ਨਗਰ ਕੌਂਸਲ ਨਵਾਂਸ਼ਹਿਰ ਦੇ ਰਿਟਰਨਿੰਗ ਅਫ਼ਸਰ ਜਗਦੀਸ਼ ਸਿੰਘ ਜੌਹਲ, ਨਗਰ ਕੌਂਸਲ ਬੰਗਾ ਦੇ ਰਿਟਰਨਿੰਗ ਅਫ਼ਸਰ ਵਿਰਾਜ ਤਿੜਕੇ ਅਤੇ ਨਗਰ ਕੌਂਸਲ ਰਾਹੋਂ ਦੇ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ ਸਮੇਤ ਹੋਰਨਾਂ ਅਧਿਕਾਰੀਆਂ, ਕਰਮਚਾਰੀਆਂ ਅਤੇ ਗਿਣਤੀ ਸਟਾਫ ਦੀ ਹੌਸਲਾ ਅਫ਼ਜ਼ਾਈ ਕੀਤੀ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …