Monday, September 16, 2024

ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਹਾੜੇ ‘ਤੇ ਕਰਵਾਏ ਆਨਲਾਈਨ ਕਵਿਤਾ ਪਾਠ ਮੁਕਾਬਲੇ

ਚੰਡੀਗੜ, 1 ਮਾਰਚ (ਪ੍ਰੀਤਮ ਲੁਧਿਆਣਵੀ) – ਦਇਆ ਨੰਦ ਮਹਿਲਾ ਮਹਾਂ ਵਿਦਿਆਲਿਆ ਕੁਰਕਸ਼ੇਤਰ ਦੀ ਪੰਜਾਬੀ ਲਿਟਰੇਰੀ ਸੁਸਾਇਟੀ ਵਲੋਂ ਡਾ. ਸੋਨੀਆ ਦੀ ਨਿਗਰਾਨੀ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ‘ਤੇ ਆਨਲਾਈਨ ਕਵਿਤਾ ਪਾਠ ਮੁਕਾਬਲਾ ਆਯੋਜਤ ਕੀਤਾ ਗਿਆ।ਜਿਸ ਵਿੱਚ 15 ਵਿਦਿਆਰਥਣਾਂ ਵਲੋਂ ਮਾਂ-ਬੋਲੀ ਪੰਜਾਬੀ, ਬਦਲਦਾ ਪੰਜਾਬੀ ਸੱਭਿਆਚਾਰ, ਵਾਤਾਵਰਣ, 1947 ਦੀ ਵੰਡ, ਨਾਰੀ ਦੀ ਸਮਾਜਿਕ ਸਥਿਤੀ ਆਦਿ ਵਿਸ਼ਿਆਂ ‘ਤੇ ਆਪਣੇ ਮਨ ਦੇ ਭਾਵ ਨੂੰ ਕਵਿਤਾ ਰਾਹੀਂ ਪੇਸ਼ ਕੀਤਾ ਗਿਆ।ਡਾ. ਮਨਜੀਤ ਕੌਰ, ਡਾ. ਆਰਤੀ ਤੇ ਡਾ. ਸੋਨੀਆ ਨੇ ਮਿਲ ਕੇ ਨਤੀਜੇ ਐਲਾਨੇ।ਇਸ ਮੁਕਾਬਾਲੇ ਵਿੱਚ ਨੈਂਸੀ (ਬੀ.ਏ ਭਾਗ ਤੀਜਾ) ਪਹਿਲੇ ਸਥਾਨ, ਅਨਪ੍ਰੀਤ ਕੌਰ (ਬੀ.ਏ ਭਾਗ ਤੀਜਾ) ਦੂਜੇ ਅਤੇ ਮਨਪ੍ਰੀਤ ਕੌਰ (ਬੀ.ਏ ਭਾਗ ਪਹਿਲਾ) ਤੀਜੇ ਸਥਾਨ ‘ਤੇ ਰਹੀਆਂ।
                     ਪ੍ਰਿੰ. (ਡਾ.) ਵਿਜੇਸ਼ਵਰੀ ਸ਼ਰਮਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਨਾਂ ਨੇ ਕਿਹਾ ਕਿ ਜਿਸ ਭਾਸ਼ਾ ਨੂੰ ਮਨੁੱਖ ਬਚਪਨ ਵਿੱਚ ਅਨੁਕਰਣ ਰਾਹੀਂ ਸਹਿਜੇ ਹੀ ਸਿੱਖਦਾ ਰਹਿੰਦਾ ਹੈ, ਉਹ ਉਸਦੀ ਮਾਤ ਭਾਸ਼ਾ ਹੰਦੀ ਹੈ।ਇਸ ਤਰਾਂ ਮਨੁੱਖ ਆਪਣਾ ਸ਼ੁਰੂਆਤੀ ਗਿਆਨ ਮਾਤ-ਭਾਸ਼ਾ ਰਾਹੀਂ ਹੀ ਪ੍ਰਾਪਤ ਕਰਦਾ ਹੈ।ਸਾਨੂੰ ਆਪਣੀ ਮਾਤ-ਭਾਸ਼ਾ ਨਾਲ ਦਿਲੋਂ ਪਿਆਰ ਹੋਣਾ ਚਾਹੀਦਾ ਹੈ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …