Friday, December 27, 2024

ਦੂਸਰੇ ਪ੍ਰਸ਼ਾਸਨਿਕ ਸੁਧਾਰ ਸਬੰਧੀ ਮੈਗਸੀਪਾ ਵੱਲੋਂ ਟ੍ਰੇਨਿੰਗ ਪ੍ਰੋਗਰਾਮ

PPN31101410
ਤਸਵੀਰ ਗੋਲਡੀ
ਬਠਿੰਡਾ, 31 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਹਾਤਮਾ  ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ, ਚੰਡੀਗੜ੍ਹ ਦੇ ਖੇਤਰੀ ਕੇਂਦਰ, ਬਠਿੰਡਾ ਵੱਲੋ ਅੱਜ ਖੇਤਰੀ ਕੇਂਦਰ, ਬਠਿੰਡਾ ਵੱਲੋਂ ਦੂਸਰੇ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਦੀਆਂ ਸਿਫਾਰਸ਼ਾਂ ਸਬੰਧੀ ਇੱਕ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਲਈ ਕਰਵਾਇਆ ਗਿਆ। ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਗਸੀਪਾ ਦੇ ਪ੍ਰੋਜੈਕਟ ਕੋਆਰਡੀਨੇਟਰ  ਮਨਦੀਪ ਸਿੰਘ ਨੇ ਟ੍ਰੇਨਿੰਗ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ। ਇਸ ਤੋ ਬਾਅਦ ਡਾ.ਨਿੰਮੀ ਜਿੰਦਲ(ਐਸੋਸੀਏਟ ਪ੍ਰੋਫੈਸਰ), ਪੰਜਾਬੀ ਯੂਨੀਵਰਸਿਟੀ, ਰਿਜਨਲ ਸਂੈਟਰ, ਬਠਿੰਡਾ ਨੇ ਦੂਸਰੇ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਅਧੀਨ ਚੰਗੇ ਪ੍ਰਸ਼ਾਸਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਲੋਕਾ ਦੀ ਭਾਗੇਦਾਰੀ ਨਾਲ ਪ੍ਰਸ਼ਾਸਨ ਨੂੰ ਬੇਹਤਰ ਬਣਾਉਣਾ ਸਮੇਂ ਦੀ ਲੋੜ ਹੈ । ਇਸ ਤੋਂ ਬਾਅਦ ਦਰਸਨ ਸਿੰਘ ਨੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਸਬੰਧੀ ਬਣਾਏ ਸੂਚਨਾ ਅਧਿਕਾਰ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਤੋ ਪਹਿਲਾਂ ਡਾ. ਨਿੰਮੀ ਜਿੰਦਲ(ਐਸੋਸੀਏਟ ਪ੍ਰੋਫੈਸਰ), ਪੰਜਾਬੀ ਯੂਨੀਵਰਸਿਟੀ, ਰਿਜਨਲ ਸਂੈਟਰ, ਬਠਿੰਡਾ ਨੇ ਦੱਸਿਆ ਕਿ ਕਿਸ ਤਰ੍ਹਾਂ ਵੱਖ-ਵੱਖ ਉਪਰਾਲਿਆਂ ਰਾਹੀਂ ਸਰਕਾਰ ਪ੍ਰਸ਼ਾਸਨ ਨੂੰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਯਤਨ ਕਰ ਰਹੀ ਹੈ ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply