Monday, July 1, 2024

ਮਨਜੀਤ ਸਿੰਘ ਜੀ.ਕੇ. ਬਣੇ ਸਾਇਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ

PPN140310
ਨਵੀਂ ਦਿੱਲੀ, 14 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਾਇਕਲਿੰਗ ਐਸੋਸਿਅੇਸ਼ਨ ਦੇ ਸਾਰੇ ਪ੍ਰਤਿਨਿਧੀਆਂ ਦੀ ਹੋਈ ਇਕ ਮੀਟਿੰਗ ਵਿਚ ਅੱਜ ਸਾਬਕਾ ਪ੍ਰਧਾਨ ਰਣਜੀਤ ਸਿੰਘ ਦੇ ਇਸਤਿਫਾ ਦੇਣ ਤੋਂ ਬਾਅਦ ਭਾਰਤੀ ਸਾਇਕਲਿੰਗ ਫੇਡਰੈਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ (ਕੇਬਿਨੇਟ ਮੰਤਰੀ ਪੰਜਾਬ) ਦੇ ਦਿੱਲੀ ਨਿਵਾਸ 12 ਪੰਡਿਤ ਪੰਤ ਮਾਰਗ ਤੇ ਹੋਈ। ਜਿਸ ਵਿਚ ਸਰਬਸੰਮਤੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਦਿੱਲੀ ਸਾਇਕਲਿੰਗ ਐਸੋਸਿਅੇਸ਼ਨ ਦੇ ਪ੍ਰਧਾਨ ਵਜੋ ਭਾਰਤੀ ਸਾਇਕਲਿੰਗ ਫੇਡਰੈਸ਼ਨ ਦੇ ਸਕੱਤਰ ਜਨਰਲ ਉਂਕਾਰ ਸਿੰਘ ਦੀ ਮੌਜੂਦਗੀ ਵਿਚ ਚੁਣਿਆ ਗਿਆ। ਆਪਣੀ ਚੋਣ ਤੋਂ ਬਾਅਦ ਮਨਜੀਤ ਸਿੰਘ ਜੀ.ਕੇ. ਨੇ ਸਾਰੇ ਪ੍ਰਤਿਨਿਧੀਆਂ ਦਾ ਧੰਨਵਾਦ ਕਰਦੇ ਹੋਏ ਸਾਇਕਲਿੰਗ ਨੂੰ ਦਿੱਲੀ ਵਿਖੇ ਖੇਡ ਦੇ ਰੂਪ ਵਿਚ ਪ੍ਰਮੁੱਖਤਾ ਨਾਲ ਸਕੂਲਾਂ ਅਤੇ ਕਾਲਜਾਂ ਵਿਚ ਪ੍ਰਚਾਰ ਕਰਣ ਦਾ ਭਰੋਸਾ ਦਿੱਤਾ ਤਾਂਕਿ ਨੌਜਵਾਨ ਇਸ ਖੇਡ ਨਾਲ ਜੁੜ ਕੇ ਦੇਸ਼ ਦੀ ਝੋਲੀ ਵਿਚ ਮੈਡਲ ਪਾ ਜਾ ਸਕਨ। ਦਿੱਲੀ ਸਾਇਕਲਿੰਗ ਐਸੋਸਿਅੇਸ਼ਨ ਦੀ ਨਵੀਂ ਕਾਰਜਕਾਰਣੀ ਵਿਚ ਹੁਣ ਚੇਅਰਮੈਨ ਉਂਕਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਆਰ.ਕੇ.ਸ਼ਰਮਾ, ਪੀ.ਕੇ. ਗੁਪਤਾ, ਅਸ਼ੋਕ ਭਾਟੀ, ਵੀ.ਵੀ. ਚੌਹਾਨ, ਤਰਜੀਤ ਸਿੰਘ, ਜਨਰਲ ਸਕੱਤਰ ਪ੍ਰਮੋਦ ਸ਼ਰਮਾ, ਸਹਾਇਕ  ਜਨਰਲ ਸਕੱਤਰ ਜਿਲੇ ਸਿੰਘ, ਖਜਾਨਚੀ ਸ਼ਿਵ ਦਆਲ, ਦਫਤਰ ਸਕੱਤਰ ਅਸ਼ੋਕ ਸ਼ਰਮਾ, ਜੁਆਇੰਟ ਸਕੱਤਰ ਬੀ.ਐਸ.ਦਹੀਆ, ਤ੍ਰਿਲੋਚਨ ਸਿੰਘ, ਕ੍ਰਿਪਾਲ ਸਿੰਘ, ਬਲਬੀਰ ਸਿੰਘ, ਅੰਜੂ ਗੂਪਤਾ, ਮੈਂਬਰ ਆਰ.ਡੀ.ਐਸ. ਰਾਠੋਰ, ਹਰਿੰਦਰ ਸਿੰਘ, ਕੇ.ਪੀ. ਸਿੰਘ, ਬ੍ਰਹਮਾਨੰਦ, ਅਨੀਲ ਕੁਮਾਰ ਗੁਪਤਾ, ਐਸ.ਪੀ. ਸਿੰਘ, ਬਲਵਿੰਦਰ ਸਿੰਘ, ਰਮੇਸ਼ ਯਾਦਵ, ਅਸ਼ੋਕ ਗੋਸਵਾਮੀ, ਉਜ਼ਮਾ ਜੈਬੀਨ, ਚੋਣਕਰਤਾ ਕਮੇਟੀ ਦੇ ਮੁੱਖੀ ਅਮਰ ਸਿੰਘ ਅਤੇ ਤਕਨੀਕੀ ਸਲਾਹਕਾਰ ਵੀ.ਐਨ. ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply