Monday, July 1, 2024

ਈਕੋ ਸਿੱਖ ਦੀ ਮਦਦ ਨਾਲ ਖਾਲਸਾ ਕਾਲਜ ਇੰਜ਼ੀਨੀਅਰਿੰਗ ਤੇ ਪਬਲਿਕ ਸਕੂਲ ‘ਚ ਪੌਦਾਕਰਨ

PPN140312
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਅੱਜ ਸਿੱਖ ਵਾਤਾਵਰਣ ਦਿਵਸ ਮੌਕੇ ਈਕੋਸਿੱਖ ਦੀ ਸਥਾਨਕ ਰਹਿਨੁਮਾਈ ਹੇਠ ਖਾਲਸਾ ਕਾਲਜ ਆਫ਼ ਇੰਜ਼ੀਨੀਅਿਰਿੰਗ ਐਂਡ ਟੈਕਨਾਲੋਜੀ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਈਕੋਸਿੱਖ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲਕੇ ਪੌਦੇ ਲਗਾਏ ਅਤੇ ਹੋਰ ਪੌਦੇ ਲਗਾਉਣ ਦੀ ਸਹੁੰ ਵੀ ਚੁੱਕੀ। ‘ਵਰਲਡ ਵਾਈਡ ਫੰਡ’, ਈਕੋਸਿੱਖ ਦੇ ਸਥਾਨਕ ਚੇਅਰਪਰਸਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਵਿੱਤੀ) ਸ: ਗੁਨਬੀਰ ਸਿੰਘ ਨੇ ਕਿਹਾ ਕਿ ਸੱਤਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਦੁਨੀਆਂ ਭਰ ‘ਚ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਤਹਿਤ ਪੂਰੇ ਜਗਤ ਨੂੰ ਵਾਤਾਵਰਣ ਦੀ ਸੰਭਾਲ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਉਨਾਂ ਬੜੀ ਖੁਸ਼ੀ ਹੈ ਕਿ ਖਾਲਸਾ ਕਾਲਜ ਦੀਆਂ ਸਮੂੰਹ 17 ਸੰਸਥਾਵਾਂ ਨੇ ਅਗਲੇ ਪੂਰੇ ਇਕ ਹਫ਼ਤੇ ਨੂੰ ਇਸ ਦਿਵਸ ਪ੍ਰਤੀ ਆਪਣਾ ਸਹਿਯੋਗ ਦੇਣ ਦਾ ਸੰਕਲਪ ਕੀਤਾ ਹੈ। ਸ: ਗੁਨਬੀਰ ਸਿੰਘ ਨੇ ਕਿਹਾ ਕਿ ਜਾਤ-ਪਾਤ ਤੇ ਬਿਨਾਂ ਭੇਦਭਾਵ ਹਰੇਕ ਇਨਸਾਨ ਨੂੰ ਗੁਰੂ ਜੀ ਪਾਸੋਂ ਆਪਣੇ ਰੋਗਾਂ ਸਬੰਧੀ ਜੜੀਆਂ-ਬੂਟੀਆਂ ਅਤੇ ਆਯੂਰਵੈਦਿਕ ਦਵਾਈਆਂ ਮਿਲਦੀਆਂ ਸਨ। ਇਸੇ ਸਿੱਖਿਆ ‘ਤੇ ਚਲਦਿਆਂ ਉਨਾਂ ਦੇ ਜਨਮ ਅਸਥਾਨ ਗੁਰਦੁਆਰਾ ਸ਼ੀਸ਼ ਮਹਿਲ, ਕੀਰਤਪੁਰ ਸਾਹਿਬ ਵਿਖੇ ਅੱਜ ਵੀ ‘ਨੌਲੱਖਾ ਬਾਗ’ ਸੁਭਾਏਮਾਨ ਹੈ। ਉਨਾਂ ਕਿਹਾ ਕਿ ਲਗਾਤਾਰ ਦਰੱਖਤਾਂ ਦੀ ਕਟਾਈ ਨਾਲ ਜਿੱਥੇ ਵਾਤਾਵਰਣ ਬੇਮੌਸਮੀ ਹੋ ਗਿਆ ਹੈ, ਉੱਥੇ ਮਨੁੱਖੀ ਜ਼ਿੰਦਗੀਆਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪਿਆ ਹੈ ਤੇ ਜੇਕਰ ਇਸਨੂੰ ਇੱਥੇ ਨਾ ਰਿਕਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸਦੇ ਭਿਆਨਕ ਸਿੱਟੇ ਭੁਗਤਣੇ ਪੈ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਜਿੱਥੇ ਵਿਦਿਆਰਥੀਆਂ ਨੇ ਆਪਣੇ ਹੱਥੀ ਪੌਦੇ ਲਗਾਉਏ, ਉੱਥੇ ਇਨਾਂ ਨੂੰ ਪਾਲਕੇ ਵੱਡੇ ਦਰੱਖਤ ਬਣਾਉਣ ਦਾ ਪ੍ਰਣ ਵੀ ਕੀਤਾ। ਉਨਾਂ ਕਿਹਾ ਕਿ ਈਕੋਸਿੱਖ ਦੁਆਰਾ ਜੋ ਹੋਰਨਾਂ ਧਾਰਮਿਕ ਕਮੇਟੀਆਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਬੂਟੇ ਲਗਾਉਣ, ਸੰਭਾਲ ਦੇ ਪ੍ਰੋਜੈਕਟ, ਪਾਣੀ ਅਤੇ ਊਰਜਾ ਦੀ ਬੱਚਤ, ਨਗਰ-ਕੀਰਤਨਾਂ ਅਤੇ ਤਿਓਹਾਰਾਂ ਆਦਿ ਨੂੰ ਕੂੜਾ ਰਹਿਤ ਕਰਨ ਦੇ ਅਹਿਮ ਮੁੱਦਿਆਂ ‘ਤੇ ਮੁਹਿੰਮ ਵਿੱਢੀ ਗਈ ਉਹ ਸ਼ਲਾਘਾਯੋਗ ਹੈ। ਇਸ ਮੌਕੇ ਲੈਂਡ ਸਕੇਪ ਦੇ ਆਫ਼ਿਸਰ ਸ: ਜੀ. ਐੱਸ. ਪਨੂੰ, ਈਕੋਸਿੱਖ ਦੇ ਪ੍ਰੋਜੈਕਟ ਅਫ਼ਸਰ ਸ: ਤਰੁਣਦੀਪ ਸਿੰਘ, ਡਾ. ਮਹਿੰਦਰ ਸੰਗੀਤਾ, ਪ੍ਰੋ: ਨਰਿੰਦਰ ਸਿੰਘ, ਪ੍ਰੋ: ਕੁਲਤਾਰ ਸਿੰਘ, ਪ੍ਰੋ: ਰੁਪਿੰਦਰ ਸਿੰਘ, ਪ੍ਰੋ: ਹਰਕਰਨ ਸਿੰਘ, ਪ੍ਰੋ: ਸੰਜੀਵ ਕੁਮਾਰ, ਪ੍ਰੋ: ਸੰਦੀਪ ਕੌਰ, ਪ੍ਰੋ: ਸੁਖਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜ਼ੂਦ ਸਨ। ਇਸੇ ਮੁਹਿੰਮ ਤਹਿਤ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਅਗਵਾਈ ਹੇਠ ਸਕੂਲ ‘ਚ ਵਿਦਿਆਰਥੀਆਂ ਦੁਆਰਾ ਬੂਟੇ ਲਗਾਏ। ਇਸ ਮੌਕੇ ਪ੍ਰਿੰ: ਬਰਾੜ ਨੇ ਆਪਣੇ ਸੰਬੋਧਨ ‘ਚ ਜਿੱਥੇ ਵਿਦਿਆਰਥੀਆਂ ਨੂੰ ਪੌਦਿਆਂ ਦੀ ਮਹੱਤਤਾ ਤੇ ਵਾਤਾਵਰਣ ਦੇ ਬਦਲਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉੱਥੇ ਵਿਦਿਆਰਥੀਆਂ ਨੇ ਘੱਟੋਂ-ਘੱਟ ਇਕ ਬੂਟਾ ਲਗਾਕੇ ਉਸਦੀ ਸਾਂਭ-ਸੰਭਾਲ ਤੇ ਪਾਲਣ ਲਈ ਵਚਨ ਵੀ ਦਿੱਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply