Friday, July 26, 2024

ਚੰਨ ਤਾਰਿਆਂ ਦੀ ਗੱਲ

ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ
ਕਰੇ ਨਾ ਗਰੀਬ ਦਿਆਂ ਢਾਰਿਆਂ ਦੀ ਗੱਲ।
ਬੰਦਾ ਕਰੇ ਮਜ਼ਦੂਰੀ ਤਾਂ ਵੀ ਪੈਂਦੀ ਨਹੀਂ ਪੂਰੀ
ਕਰਦਾ ਨਾ ਕੋਈ ਥੱਕੇ ਹਾਰਿਆਂ ਦੀ ਗੱਲ।
ਜ੍ਹਿਦੇ ਬਾਲ ਭੁੱਖੇ ਭਾਣੇ ਦਿਲ ਉਸ ਦਾ ਜਾਣੇ
ਕਰੇ ਉਹ ਹਮੇਸ਼ਾਂ ਹੀ ਗੁਜ਼ਾਰਿਆਂ ਦੀ ਗੱਲ।
ਮਹਿੰਗਾਈ ਦੀਆਂ ਸਿਖਰਾਂ ਘਰ ਦੀਆਂ ਫਿਕਰਾਂ
ਘਰ ਵਿੱਚ ਹੁੰਦੀ ਨਾ ਫੁਹਾਰਿਆਂ ਦੀ ਗੱਲ।
ਲੀਡਰਾਂ ਦੀ ਬੰਬੀ ਉਤੇ ਬਿਜ਼ਲੀ ਨਾ ਗੁੱਲ ਹੋਵੇ।
ਕਰਾਂ ਕਿਵੇਂ ਉਨਾਂ ਰਜ਼ਵਾੜਿਆਂ ਦੀ ਗੱਲ।
ਬੇਰੁਜ਼ਗਾਰ ਤੁਰੇ ਨਸ਼ਿਆਂ ਦੇ ਦੌਰ ਵੱਲ
ਸਰਕਾਰ ਵੀ ਨਾਲ ਸੋਚਦੀ ਬੇਚਾਰਿਆਂ ਦੀ ਗੱਲ।
‘ਸੁਹਲ’ ਅੱਜ ਸਬਰਾਂ ‘ਤੇ ਜ਼ਬਰਾਂ ਦੀ ਸੱਟ ਵੱਜੀ
ਸੁਣੇ ਨਾ ਕੋਈ ਏਥੇ ਭੁੱਖ ਮਾਰਿਆਂ ਦੀ ਗੱਲ। 13042021

ਮਲਕੀਅਤ ਸੁਹਲ
ਗੁਰਦਾਸਪੁਰ।
ਮੋ – 98728 48610

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …