ਬਠਿੰਡਾ, 2 ਨਵੰਬਰ (ਜਸਵਿੰਦਰ ਸਿੰਘ ਕੈਂਥ/ਅਵਤਾਰ ਸਿੰਘ ਕੈਂਥ) – ਸਿੱਖ ਧਰਮ ਵਿਚ ਜਿਥੇ ਗੁਰੂਆਂ ਦੇ ਪ੍ਰਕਾਸ ਦਿਹਾੜੇ ਗੁਰਪੁਰਬ ਮਨਾਉਣੇ ਕੀਤੇ ਜਾਂਦੇ ਹਨ ਉਥੇ ਹੀ ਭਗਤਾਂ ਜੀ ਦੇ ਗੁਰਪੁਰਬ ਸੰਗਤਾਂ ਵਲੋਂ ਮਨਾਉਣੇ ਕੀਤੇ ਜਾਂਦੇ ਹਨ ।ਸ੍ਰੋਮਣੀ ਭਗਤ ਬਾਬਾ ਨਾਮਦੇਵ, ਗੁਰਦੁਆਰਾ ਕਮੇਟੀ ਅਤੇ ਲਾਲ ਸਿੰਘ ਨਗਰ ਕਮੇਟੀ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ 744ਵਾਂ ਮਨਾਇਆ ਗਿਆ।ਜਿਸ ਵਿਚ ਸੰਗਤਾਂ ਨੂੰ ਬਾਬਾ ਨਾਮਦੇਵ ਜੀ ਦੀ ਜੀਵਨੀ ਬਾਰੇ ਕਥਾ ਵਾਚਕ ਗੁਰਪਿਆਰ ਸਿੰਘ ਸਿਵੀਆਂ ਵੱਲੋਂ ਚਾਨਣਾ ਪਾਇਆ ਗਿਆ।ਉਪਰੰਤ ਲੰਗਰ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਗੁਰਬਚਨ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ, ਸੁਖਪਾਲ ਸਿੰਘ,ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਹਰਪੀ੍ਰਤ ਹੈਪੀ,ਕਾਲਾ ਸਿੰਘ, ਭਜਨ ਸਿੰਘ ਆਦਿ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …