10 ਨਵੰਬਰ ਨੂੰ ਹੋਣਗੇ ਜ਼ਿਲਾ੍ ਪੱਧਰੀ ਮੁਕਾਬਲੇ
ਬਟਾਲਾ/ਸ਼੍ਰੀਹਰਗੋਬਿੰਦਪੁਰ 2 ਨਵੰਬਰ (ਨਰਿੰਦਰ ਬਰਨਾਲ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ.ਅਭਿਨਵ ਤ੍ਰਿਖਾ ਦੀ ਸਰਪ੍ਰਸਤੀ ਅਤੇ ਜ਼ਿਲਾ੍ਹ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਚੇਅਰਪਰਸਨ ਡਾ. ਭਾਵਨਾ ਸੋਬਤ ਤ੍ਰਿਖਾ,ਆਨਰੇਰੀ ਸਕੱਤਰ ਤੇ ਪ੍ਰੋਜੇਕਟਰ ਡਾਇਰੈਕਟਰ ਸ਼ੀ੍ ਰੋਮੇਸ਼ ਮਹਾਜਨ,ਜ਼ਿਲਾ੍ਹ ਸਿੱਖਿਆ ਅਫਸਰ(ਸਸ) ਗੁਰਦਾਸਪੁਰ ਸ੍ਰ. ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸਟੇਟ ਬਾਲ ਭਲਾਈ ਕੌਂਸਲ ਦੇ ਬਾਲ ਦਿਵਸ ਨੂੰ ਸਮਰਪਿਤ ਕਲਸਟਰ ਤੇ ਤਹਿਸੀੋਲ ਪੱਧਰੀ ਸੱਭਿਆਚਾਰਕ ਅਤੇ ਵਿੱਦਿਅਕ ਮੁਕਾਬਲੇ(ਕਾਵਿ ਉਚਾਰਨ,ਗਰੁੱਪ ਸੌਂਗ,ਭੰਗੜਾ) ਕਰਵਾਏ ਗਏ,ਜਿਸਦੀ ਅਗਵਾਈ ਜ਼ਿਲਾ੍ਹ ਨੋਡਲ ਅਫਸਰ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਵੱਲੋਂ ਕੀਤੀ ਗਈ।
ਇਸ ਸੰਬੰਧੀ ਜ਼ਿਲਾ੍ ਬਾਲ ਭਲਾਈ ਕੌਂਸਲ ਦੇ ਆਨਰੇਰੀ ਸਕੱਤਰ ਸ਼੍ਰੀ ਰੋਮੇਸ਼ ਮਹਾਜਨ,ਜ਼ਿਲਾ੍ਹ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਸ੍ਰ. ਅਮਰਦੀਪ ਸਿੰਘ ਸੈਣੀ ਅਤੇ ਜ਼ਿਲਾ੍ਹ ਨੋਡਲ ਅਫਸਰ (ਸੱਭਿਆਚਾਰਕ ਮੁਕਾਬਲੇ) ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਇਹ ਮੁਕਾਬਲੇ ਕਲਸਟਰ ਪੱਧਰ ਤੋਂ ਬਾਅਦ ਤਿੰਨ ਤਹਿਸੀਲਾਂ-ਸਕੰਸਸ ਬਟਾਲਾ, ਸਕੰਸਸ ਗੁਰਦਾਸਪੁਰ ਅਤੇ ਸਕੰਸਸ ਡੇਰਾ ਬਾਬਾ ਨਾਨਕ ਵਿਚ ਕਰਵਾਏ ਗਏ,ਜਿੰਨਾਂ ਵਿਚ ਤਹਿਸੀਲ ਬਟਾਲਾ ਵਿਚੋਂ ਕਾਵਿ ਉਚਾਰਨ ਵਿਚ 13,ਗਰੁੱਪ ਸੌਂਗ (ਡਿਵੋਸ਼ਨਲ) ਵਿਚ 9 ਅਤੇ ਭੰਗੜੇ ਵਿਚ 5 ਟੀਮਾਂ, ਡੇਰਾ ਬਾਬਾ ਨਾਨਕ ਤਹਿਸੀਲ ਵਿਚੋਂ ਕਾਵਿ ਉਚਾਰਨ ਵਿਚ 5, ਗਰੁੱਪ ਸੌਂਗ ਵਿਚ 4, ਭੰਗੜੇ ਵਿਚ 1 ਅਤੇ ਗੁਰਦਾਸਪੁਰ ਤਹਿਸੀਲ ਵਿਚੋਂ ਕਾਵਿ ਉਚਾਰਨ ਵਿਚ 10,ਗਰੁੱਪ ਸੌਂਗ ਵਿਚ 11 ਅਤੇ ਭੰਗੜੇ ਵਿਚ 1 ਟੀਮ ਨੇ ਭਾਗ ਲਿਆ।ਤਹਿਸੀਲ ਬਟਾਲਾ ਵਿਚ ਕਾਵਿ ਉਚਾਰਨ ਵਿਚ ਮੀਕਲ ਸਸਸਸ ਕਿਲਾ ਟੇਕ ਸਿੰਘ ਨੇ ਪਹਿਲਾ, ਮਹਿਕਪ੍ਰੀਤ ਕੌਰ ਆਰ ਡੀ ਖੋਸਲਾ ਸਸ ਬਟਾਲਾ ਨੇ ਦੂਜਾ, ਸਿਮਰਨ ਸਸਸਸ ਧੁੱਪਸੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਗਰੁੱਪ ਸੌਂਗ ਵਿਚ ਸਸਸਸ ਮਸਾਣੀਆਂ ਦੇ ਵਿਦਿਆਰਥੀਆਂ ਨੇ ਪਹਿਲਾ,ਸਸਸਸ ਕੰ ਬਟਾਲਾ ਨੇ ਦੂਜਾ, ਸਸਸਸ (ਲ) ਫਤਿਹਗੜ੍ਹ ਚੂੜੀ੍ਹਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਭਗੜੇ ਵਿਚ ਗੁਰੂ ਨਾਨਕ ਦੇਵ ਸਸਸ ਨਾਰੋਵਾਲ ਨੇ ਪਹਿਲਾ,ਆਰ ਡੀ ਖੋਸਲਾ ਸਸਸ ਬਟਾਲਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮਾੜੀ ਪੰਨਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਤਹਿਸੀਲ ਗੁਰਦਾਸਪੁਰ ਵਿਚ ਕਾਵਿ ਉਚਾਰਨ ਵਿਚ ਸਕੰਸਸ ਗੁਰਦਾਸਪੁਰ ਨੇ ਪਹਿਲਾ, ਸਸਸਸ ਦੋਰਾਂਗਲਾ ਨੇ ਦੂਜਾ, ਆਦਰਸ਼ ਸਸਸ ਕੋਟ ਧੰਦਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਡੀਏਵੀ ਸਸਸ ਧਾਰੀਵਾਲ ਨੇ ਭੰਗੜੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ,ਜਦੋਂ ਕਿ ਗਰੁੁੱਪ ਸੌਂਗ ਵਿਚ ਸਕੰਸਸ ਗੁਰਦਾਸਪੁਰ ਨੇ ਪਹਿਲਾ,ਅਸਸਸ ਭਿਖਾਰੀਵਾਲਫ਼ਸਸਸਸ ਗਾਹਲੜੀ ਨੇ ਦੂਜਾ ਸਮਿਸ ਕੋਟਲੀ ਸੈਣੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡੇਰਾ ਬਾਬਾ ਨਾਨਕ ਤਹਿਸੀਲ ਵਿਚ ਕਾਵਿ ਉਚਾਰਨ ਵਿਚ ਮਨਿੰਦਰ ਕੌਰ ਸਸਸਸ ਸ਼ਾਹਪੁਰ ਜਾਜਨ ਨੇ ਪਹਿਲਾ, ਕਿਰਨਦੀਪ ਕੌਰ ਸਕੰਸਸ ਡੇਰਾ ਬਾਬਾ ਨਾਨਕ ਨੇ ਦੂਜਾ,ਗਰੁੱਪ ਸੌਂਗ ਵਿਚ ਸਸਸਸ ਧਿਆਨਪੁਰ ਨੇ ਪਹਿਲਾ, ਸਕੰਸਸ ਡੇਰਾ ਬਾਬਾ ਨਾਨਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਡਾ. ਰਮਨ ਕੁਮਾਰ, ਡਾ. ਸੁਰੇਸ਼ ਮਹਿਤਾ, ਡਾ.ਸਤਿੰਦਰ ਕੋਰ, ਸਤਿੰਦਰ ਕੌਰ ਧੁੱਪਸੜੀ, ਰਾਜਬੀਰ ਕੌਰ ਘੁਮਾਣ, ਵਰਗਿਲ ਸਲਾਮਤ, ਵਿਨੋਦ ਸ਼ਾਇਰ, ਪ੍ਰਿਤਪਾਲ ਸਿੰਘ ਬਟਾਲਾ, ਕਲਾਕਾਰ ਮੰਗਲਦੀਪ, ਪਰਮਜੀਤ ਕੌਰ ਉਮਰਪੁਰਾ, ਲਲਿਤ ਕੁਮਾਰ, ਜੁਗਰਾਜ ਸਿੰਘ ਜਾਂਗਲਾ, ਪਵਨ ਕੁਮਾਰ ਅਲੀਵਾਲ, ਰਜਿੰਦਰ ਪਾਲੀ, ਭੰਗੜਾ ਕੋਚ ਦਲਬੀਰ ਸੱਖੋਵਾਲੀਆ, ਸਰਬਜੀਤ ਸਿੰਘ ਗੋਰਾਇਆਂ ਕੋਟ, ਅਮਰਦੀਪ ਸਿੰਘ ਪਿੰਕੀ ਤਿੱਬੜ, ਸੁਰਜੀਤ ਸਿੰਘ, ਪ੍ਰੋ.ਨਵਜੀਤ ਧਾਲੀਵਾਲ, ਦਿਲਬਾਗ ਸਿੰਘ ਭੰਬੋਈ, ਮਨਜਿੰਦਰ ਸਿੰਘ ਸਰਸਪੁਰ, ਸੁਖਦੇਵ ਸਿੰਘ ਨਿਕੋਸਰਾਂ ਨੇ ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਕੀਤੀ।ਜਦੋਂ ਕਿ ਉਪ ਜ਼ਿਲਾ੍ਹ ਸਿੱਖਿਆ ਅਫਸਰ (ਸਸ) ਸ਼ੀ੍ ਭਾਰਤ ਭੂਸ਼ਨ ਵੱਲੋਂ ਆਪਣੀ ਟੀਮ ਨਾਲ ਇਹਨਾਂ ਮੁਕਾਬਲਿਆਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ।ਸਟੇਜ ਸਕੱਤਰ ਦੇ ਫਰਜ਼ ਲੈਕ ਹਰਪ੍ਰੀਤ ਸਿੰਘ ਬਟਾਲਾ ਨੇ ਬਾਖੂਬ ਨਿਭਾਏ।
ਡੀਈਓ (ਸਸ) ਗੁਰਦਾਸਪੁਰ ਸ੍ਰ. ਅਮਰਦੀਪ ਸਿੰਘ ਸੈਣੀ,ਜ਼ਿਲਾ੍ਹ ਬਾਲ ਭਲਾਈ ਕੌਂਸਲ ਦੇ ਆਨਰੇਰੀ ਸਕੱਤਰ ਸ਼੍ਰੀ ਰੋਮੇਸ਼ ਮਹਾਜਨ ਅਤੇ ਜ਼ਿਲਾ੍ਹ ਨੋਡਲ ਅਫਸਰ(ਸੱਭਿਆਚਾਰਕ ਮੁਕਾਬਲੇ) ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲਾ੍ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ ਡਾ. ਭਾਵਨਾ ਸੋਬਿਤ ਤ੍ਰਿਖਾ ਦੀ ਪ੍ਰਧਾਨਗੀ ਹੇਠ ਜ਼ਿਲਾ੍ਹ ਪੱਧਰੀ ਇਹ ਕਾਵਿ ਉਚਾਰਨ (ਬਾਲ ਮਜ਼ਦੂਰੀ), ਗਰੁੱਪ ਸੌਂਗ (ਡਿਵੋਸ਼ਨਲ), ਭੰਗੜਾ ਅਤੇ ਰੰਗੋਲੀ ਦੇ ਮੁਕਾਬਲੇ 10 ਨਵੰਬਰ ਨੂੰ ਨਿਊ ਜ਼ਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਚ ਕਰਵਾਏ ਜਾਣਗੇ, ਜਿੰਨਾਂ ਵਿਚ ਤਹਿਸੀਲ ਪੱਧਰ ਤੇ ਜੇਤੂ ਟੀਮਾਂ ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਕੀਤੀ ਜਾਵੇਗੀ ਅਤੇ ਮੌਕੇ ਤੇ ਜੇਤੂਆਂ ਨੂੰ ਇਨਾਮਫ਼ਸਨਮਾਨ ਸਰਟੀਫਿਕੇਟ ਦਿੱਤੇ ਜਾਣਗੇ।
ਇਸ ਮੌਕੇ ਪ੍ਰਿੰ. ਵਿਨੋਦ ਅੱਤਰੀ, ਪ੍ਰਿੰ.ਸ਼ਾਰਦਾ, ਪ੍ਰਿੰ. ਵਾਲੀਆ ਧਰਮਪੁਰਾ ਕਲੋਨੀ ਬਟਾਲਾ,ਪ੍ਰੈਸ ਸਕੱਤਰ ਨਰਿੰਦਰ ਬਰਨਾਲ, ਲੈਕ ਹਰਪ੍ਰੀਤ ਸਿੰਘ ਬਟਾਲਾ, ਲੈਕ ਚਰਨਜੀਤ ਸਿੰਘ ਬਟਾਲਾ, ਲੈਕ ਪਰਮਜੀਤ ਕੌਰ ਧਰਮਪੁਰਾ, ਲੈਕ ਅਮਰਜੀਤ ਕੌਰ ਗੁਰਦਾਸਪੁਰ ਆਦਿ ਹਾਜ਼ਰ ਸਨ।