Friday, March 28, 2025

ਆਈ.ਐਸ.ਓ. ਪੀੜ੍ਹਤ ਗੁਰਸਿੱਖ ਨੌਜਵਾਨ ਦੀ ਮਦਦ ‘ਤੇ ਪਹੁੰਚੀ

ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਦੀ ਮਾਰ-ਕੁੱਟ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ – ਕੰਵਰਬੀਰ ਸਿੰਘ

 

PPN150303
ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ)- ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਨੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਜਸਮੀਤ ਸਿੰਘ ਦੇ ਹੱਕ ਵਿੱਚ ਖੜਦਿਆਂ, ਉਸਦੀ ਮਾਰ-ਕੁੱਟ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।ਇਸ ਘਟਨਾ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਕਿਹਾ ਕਿ ਸਥਾਨਕ ਭੰਡਾਰੀ ਪੁੱਲ ‘ਤੇ ਵਾਪਰੀ ਇਸ ਹੋਸ਼ੀ ਕਾਰਵਾਈ ਦਾ ਮਸਲਾ ਜਦ ਉਨਾਂ ਦੇ ਧਿਆਨ ਵਿੱਚ ਆਇਆ ਤਾਂ ਉਹ ਜਥੇਬੰਦੀ ਦੇ ਸਮੂੰਹ ਅਹੁਦੇਦਾਰਾਂ ਸਮੇਤ ਮੌਕੇ ‘ਤੇ ਪਹੁੰਚੇ, ਜਿੱਥੇ ਕੁੱਟਮਾਰ ਦਾ ਸ਼ਿਕਾਰ ਹੋਏ ਅੰਮ੍ਰਿਤਧਾਰੀ ਗੁਰਸਿੱਖ ਜਸਮੀਤ ਸਿੰਘ ਨੇ ਦੱਸਿਆ ਕਿ ਭੰਡਾਰੀ ਪੁੱਲ ਦੇ ਹੇਠਾਂ ਉਸ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ ਅਤੇ ਅੱਜ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਭੰਡਾਰੀ ਪੁੱਲ ਹੇਠਾਂ ਧਰਨਾ ਲਾਇਆ ਹੋਇਆ ਸੀ।ਅਤੇ 12.15 ਮਿੰਟ ‘ਤੇ ਉਹ ਜਦੋਂ ਆਪਣੀ ਦੁਕਾਨ ਨੂੰ ਖੋਲ੍ਹਣ ਲਈ ਅੱਗੇ ਵਧਿਆ ਤਾਂ ਉਸਨੂੰ ਵਾਲਮੀਕਿ ਸਮਾਜ ਦੇ ਆਗੂਆਂ ਨੇ ਜਬਰਦਸਤੀ ਰੋਕਦਿਆਂ ਨਾ ਸਿਰਫ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ, ਬਲਕਿ ਉਸਦੇ ਧਾਰਮਿਕ ਚਿੰਨ੍ਹਾਂ ਦੀ ਵੀ ਬੇਅਦਬੀ ਕੀਤੀ।ਪੀੜ੍ਹਤ ਜਸਮੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਬੜੀ ਹੀ ਮੁਸ਼ਕਿਲ ਨਾਲ ਨੇੜੇ ਦੇ ਦੁਕਾਨਦਾਰਾਂ ਵਲੋਂ, ਜੋ ਕਿ ਦੁਕਾਨਾਂ ਖੋਲ੍ਹ ਕੇ ਬੈਠੇ ਸਨ, ਉਸ ਨੂੰ ਬਚਾਇਆ ਗਿਆ, ਅਗਰ ਦੁਕਾਨਦਾਰ ਉਸ ਦੀ ਮਦਦ ‘ਤੇ ਨਾ ਆਉਂਦੇ ਤਾਂ ਹੁੱਲੜਬਾਜਾਂ ਨੇ ਉਸਨੂੰ ਮਾਰ ਹੀ ਦੇਣਾ ਸੀ।

PPN150304

ਕੰਵਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਪੁਲਿਸ ਆਲ੍ਹਾ ਅਫਸਰਾਂ ਨਾਲ ਗੱਲਬਾਤ ਕਰਨ ਉਪਰੰਤ ਥਾਣਾ ਸਿਵਲ ਲਾਈਨ ਪਹੁੰਚੇ, ਜਿਥੇ ਥਾਣੇ ਦੇ ਐਸ.ਐਚ.ਓ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦਿਆਂ ਧਾਰਾ 307, 295-ਏ, 427, 342, 382, 341, 148, 149 ਅਨੁਸਾਰ ਪਰਚਾ ਕੱਟ ਦਿੱਤਾ ਗਿਆ ਹੈ ਅਤੇ ਮੌਕੇ ‘ਤੇ ਪੱਤਰਕਾਰਾਂ ਵੱਲੋਂ ਮਾਰਕੁੱਟ ਦੀ ਕੀਤੀ ਗਈ ਕਵਰੇਜ਼ ਨੂੰ ਵੀ ਦੇਖਿਆ ਗਿਆ ਹੈ।ਉਨਾਂ ਨੇ ਭਰੋਸਾ ਦਿਤਾ ਹੈ ਕਿ  ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।ਕੰਵਰਬੀਰ ਸਿੰਘ ਨੇ ਬਿਨਾਂ ਵਜ੍ਹਾ ਗੁਰਸਿੱਖ ਨੌਜਵਾਨ ਦੀ ਮਾਰਕੁੱਟ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇੰਨ੍ਹਾਂ ਹੁੱਲੜਬਾਜਾਂ ਨੂੰ ਤਾੜਨਾ ਕੀਤੀ ਹੈ, ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ, ਅਗਰ ਭਵਿੱਖ ਵਿੱਚ ਉਨਾਂ ਨੇ ਅਜਿਹੀ ਕੋਈ ਵੀ ਘਟਨਾ ਕੀਤੀ ਤਾਂ ਆਈ.ਐਸ.ਓ ਇਸਦਾ ਸਖਤ ਜਵਾਬ ਦੇਵੇਗੀ।ਇਸ ਮੌਕੇ ਗੁਰਮਨਜੀਤ ਸਿੰਘ ਗਿੱਲ, ਜਗਮੋਹਨ ਸਿੰਘ ਸ਼ਾਂਤ, ਕਰਮਜੀਤ ਸਿੰਘ ਸੋਹਲ, ਸੰਦੀਪ ਸਿੰਘ ਖਾਲਸਾ, ਮੁਖਪਾਲ ਸਿੰਘ, ਅਤਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਤੇਜਬੀਰ ਸਿੰਘ ਸਮੇਤ ਆਈ.ਐਸ.ਓ. ਦੇ ਸਮੂੰਹ ਨੌਜਵਾਨ ਨਾਲ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply