ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ-2 ਰਾਜਨ ਮਹਿਰਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਲਕੇ ‘ਚ ਸਥਿਤ ਬੀ.ਬੀ.ਕੇ ਡੀ.ਏ.ਵੀ ਕਾਲਜ ਲਾਰੈਂਸ ਰੋਡ ਪ੍ਰਿੰਸੀਪਲ ਡਾ. ਪੁਸਪਿੰਦਰ ਵਾਲੀਆ ਅਧੀਨ ਸਵੀਪ ਨੋਡਲ ਅਫਸਰ ਸ਼੍ਰੀਮਤੀ ਰੇਨੂੰ ਭੰਡਾਰੀ ਵਲੋਂ ਅੰਮ੍ਰਿਤਸਰ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਬਾਹਰ ਮੇਨ ਗੇਟ ਲਾਗੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਵੋਟਰ ਬਨਣ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ। ਇਹ ਫਾਰਮ ਆਮ ਜਨਤਾ ਵਲੋਂ ਨੈਸ਼ਨਲ ਵੋਟਰ ਸਰਵਿਸ ਪੋਰਟਲ www.nvsp.in ਜਾਂ ਵੋਟਰ ਹੈਲਪਲਾਈਨ ਐਪ (Voterhelpline App ) ‘ਤੇ ਭਰਿਆ ਜਾ ਸਕਦਾ ਹੈ।ਚੋਣ ਕਾਨੂੰਗੋ ਵਰਿਦੰਰ ਸ਼ਰਮਾ ਨੇ ਦੱਸਿਆ ਕਿ ਨਵੇਂ ਵੋਟਰ ਆਪਣਾ ਵੋਟਰ ਕਾਰਡ ਵੀ ਡਾਊਨਲੋਡ ਕਰ ਸਕਦੇ ਹਨ।
ਇਸ ਮੌਕੇ ਸ਼੍ਰੀਮਤੀ ਰੇਨੂੰ ਭੰਡਾਰੀ, ਲਵਪ੍ਰੀਤ ਸਿੰਘ, ਸੰਨੀ ਕੁਮਾਰ ਅਤੇ ਹੋਰ ਦਫਤਰ ਦੇ ਕਰਮਚਾਰੀ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …