Friday, March 1, 2024

ਸਥਾਨਕ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੇ ਲਿਖੇ ਤੇ ਡਾਇਰੈਕਟ ਕੀਤੇ ਨਾਟਕ ‘ਸੀਸ’ ਦਾ ਮੰਚਣ

ਅੰਮ੍ਰਿਤਸਰ, 8 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਸੰਗੀਤ ਅਤੇ ਨਾਟਕ ਫੈਸਟੀਵਲ ਦੌਰਾਨ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ‘ਸੀਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
                 ਇਹ ਨਾਟਕ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿੱਚ ਲਿਖਿਆ ਗਿਆ ਹੈ।ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਤੋਂ ਲੈ ਕੇ ਬਾਬਾ ਬਕਾਲਾ ਗੁਰੂ ਲਾਧੋ ਰੇ, ਅਨੰਦਪੁਰ ਸਾਹਿਬ ਦੀ ਸਥਾਪਨਾ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਕਸ਼ਮੀਰੀ ਪੰਡਿਤਾਂ ਦੀ ਪੁਕਾਰ, ਔਰੰਗਜ਼ੇਬ ਵਲੋਂ ਗੁਰੂ ਜੀ ਨੂੰ ਕਰਾਮਾਤ ਦਿਖਾਉਣ, ਧਰਮ ਬਦਲਣ ਜਾਂ ਫਿਰ ਸ਼ਹਾਦਤ ਦੇਣ ਲਈ ਕਹਿਣ ਅਤੇ ਫਿਰ ਚਾਂਦਨੀ ਚੌਂਕ ਵਿਖੇ ਸ਼ਹਾਦਤ ਤੋਂ ਬਾਅਦ, ਆਨੰਦਪੁਰ ਸਾਹਿਤ ਤੱਕ ਭਾਈ ਜੈਤਾ ਜੀ ਵਲੋਂ ਗੁਰੂ ਜੀ ਦਾ ‘ਸੀਸ’ ਲੈ ਕੇ ਆਉਣ ਤੱਕ ਦਾ ਵਿਸਥਾਰ ਹੈ। ਇਸ ਨਾਟਕ ਦਾ ਨਾਮ ‘ਸੀਸ’ ਵੀ ਇਸੇ ਲਈ ਰੱਖਿਆ ਹੈ, ਕਿਉਂਕਿ ਸਿਰ ਤਾਂ ਹਰ ਇੱਕ ਦੇ ਮੋਢੇ ’ਤੇ ਹੁੰਦਾ ਹੈ, ਪਰ ‘ਸੀਸ’ ਕਿਸੇ ਕਿਸੇ ਕੋਲ ਹੁੰਦਾ ਹੈ।ਗੁਰੂ ਤੇਗ ਬਹਾਦਰ ਜੀ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਲਾਸਾਨੀ ਸ਼ਹੀਦ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਧਰਮ ਦੀ ਅਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ।
            ਨਾਟਕ ਵਿੱਚ ਗੁਰਤੇਜ ਮਾਨ, ਡੋਲੀ ਸੱਡਲ, ਅਰਵਿੰਦਰ ਚਮਕ, ਵਿਪਨ ਧਵਨ, ਸਾਜਨ ਸਿੰਘ, ਗੁਰਦਿੱਤ ਸਿੰਘ, ਰੋਹਨ ਸਿੰਘ, ਹਰਪ੍ਰੀਤ ਸਿੰਘ, ਸਨੇਹਲ ਕੁਮਾਰ, ਵਿਕਾਸ ਜੋਸ਼ੀ, ਵੀਰਪਾਲ ਕੌਰ, ਧਿਆਨ ਚੰਦ, ਸਰਬਜੀਤ ਲਾਡਾ, ਜਸਵੰਤ ਸਿੰਘ, ਅਮਰਪਾਲ ਆਦਿ ਕਲਾਕਾਰਾਂ ਨੇ ਭਾਗ ਲਿਆ।
ਇਸ ਮੌਕੇ ਇੰਦਰਜੀਤ ਸਿੰਘ ਗਗੋਆਣੀ, ਸੁਰਜੀਤ ਜੱਜ, ਰਮੇਸ਼ ਯਾਦਵ, ਸ਼ਿਵਦੇਵ ਸਿੰਘ, ਭੁਪਿੰਦਰ ਸਿੰਘ ਸੰਧੂ, ਹਰਦੀਪ ਗਿੱਲ, ਅਰਵਿੰਦਰ ਕੌਰ ਧਾਲੀਵਾਲ, ਜੇ. ਐਸ.ਜੱਸ ਪਵਨਦੀਪ ਆਦਿ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …