Thursday, November 21, 2024

ਨੱਚਣਾਂ ਤੀਆਂ ‘ਚ….

ਸਾਉਣ ਮਹੀਨੇ ਵਾਲੀ ਚੱਲੀ ਗੱਲ ਜੀ
ਪੇਕੇ ਜਾਣ ਵਾਲਾ ਕੋਈ ਦੱਸੋ ਹੱਲ ਜੀ
ਰਹਿ ਨਾ ਜਾਵਾਂ ਜਾਣਾ ਗੱਡੀ ਚੜ੍ਹ ਕੇ
ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ।

ਪੇਕੇ ਘਰ ਦੁੱਧ ਮੱਖਣਾਂ ਨਾਲ ਪਲੀ ਜੀ
ਲੋਚਦੇ ਸੀ ਅਗਲੇ ਘਰ ਹੋਵੇ ਭਲੀ ਜੀ
ਪੀਲੇ ਦਪੁੱਟੇ ਤੇ ਮੋਤੀ ਰੱਖੇ ਮੈਂ ਜੜ ਕੇ
ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ।

ਸਖੀਆਂ ਦੀ ਮੈਨੂੰ ਯਾਦ ਆਵੇ ਬੜੀ ਜੀ
ਅੱਖਾਂ ਕਰ ਨਮ ਬੂਹੇ ਵਿੱਚ ਖੜੀ ਜੀ
ਪੂੰਝਦੀ ਮੈਂ ਅੱਥਰੂ ਓਹਲੇ ਖੜ ਖੜ ਕੇ
ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ।

ਬੇਬੇ ਬਾਪੂ ਵਾਲਾ ਭੁੱਲੇ ਨਾ ਪਿਆਰ ਜੀ
ਵੀਰਾ ਲਈ ਮੰਗਾਂ ਦੁਆਵਾਂ ਹਜ਼ਾਰ ਜੀ
ਵੱਡੀ ਹੋਈ ਜਿਥੇ ਸਕੂਲ ਵਿੱਚ ਪੜ ਕੇ
ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ।

ਮਾਹੀ ਵਲੋਂ ਰੱਜ਼ਵਾਂ ਪਿਆਰ ਮਿਲੇ ਜੀ
ਸਹੁਰੇ ਮੇਰੇ ਰਹਿਣ ਫੁੱਲਾਂ ਵਾਂਗ ਖਿਲੇ ਜੀ
ਸੁਖਚੈਨ, ਕਿਸੇ ਨਾਲ ਵੇਖਿਆ ਨਾ ਲੜ ਕੇ
ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ। 09082021

ਸੁਖਚੈਨ ਸਿੰਘ ‘ਠੱਠੀ ਭਾਈ’
ਸੰਪਰਕ – 00971527632924

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …