ਨਾਲ ਸੰਕੋਚ ਦੇ ਲਾਈ ਕਬੀਲਦਾਰੀ।
ਆਖਰ ਇੱਕ ਦਿਨ ਓਹ ਵੀ ਟੁੱਟ ਜਾਂਦੀ।
ਟੁੱਟ ਜਾਂਦੇ ਜਦੋਂ ਪਿਆਰ ਨੇ ਭਾਈਆ ਦੇ।
ਗਰਦਨ ਸੱਥਾਂ ‘ਚ ਬਾਪੂ ਦੀ ਝੁਕ ਜਾਂਦੀ।
ਵਿੱਚ ਫਿਕਰਾਂ ਦੇ ਤੜਫਦੀ ਜ਼ਿੰਦ ਜਦੋਂ।
ਅੰਦਰੋਂ ਅੰਦਰੀ ਸੜ ਕੇ ਓਹ ਸੁੱਕ ਜਾਂਦੀ।
ਕਿਵੇਂ ਵਡਿਆਈ ਕਰੇ ਓਹ ਆਪਣੇ ਦੀ।
ਗੱਲ ਵਾਰ ਵਾਰ ਆ ਗਲੇ ‘ਚ ਰੁਕ ਜਾਂਦੀ।
ਸੁਪਨੇ ਦਿਲ ਦੇ ਜਿਉਂਦਿਆਂ ਮਰ ਜਾਦੇ।
ਆਸ ਗੁਰਭੇਜ ਸਦਾ ਲਈ ਮੁੱਕ ਜਾਂਦੀ।
ਸ਼ਾਹਪੁਰੀਆ ਰਹਿੰਦਾ ਇਤਫਾਕ ਨਾ ਜਦੋਂ।
ਟੋਲੀ ਕੌਲੀ ਚੱਟਾਂ ਦੀ ਨਮਕ ਭੁੱਕ ਜਾਂਦੀ।09082021
ਗੁਰਭੇਜ ਸਿੰਘ
ਸ਼ਾਹਪੁਰ ਕਲਾਂ (ਸੰਗਰੂਰ)
ਮੋ- 62837 59700