Thursday, July 3, 2025
Breaking News

ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਲੋਂ +2 ਪਾਸ ਵਿਦਿਆਰਥੀਆਂ ਲਈ ਐਜੂਕੇਸ਼ਨ ਫੇਅਰ ਦਾ ਆਯੋਜਨ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ) – ਡੀ.ਏ.ਵੀ ਯੂਨੀਵਰਸਿਟੀ ਜਲੰਧਰ  ਵਾਇਸ ਚਾਂਸਲਰ ਡਾ. ਜਸਬੀਰ ਰਿਸ਼ੀ ਦੇ ਨਿਰਦੇਸ਼ਨ ‘ਚ ਡੀ.ਏ.ਵੀ ਇੰਟਰਨੈਸ਼ਨਲ ਦੇ ਸੈਸ਼ਨ 2020-21 ਦੀ ਬਾਹਰਵੀਂ ਕਲਾਸ ਪਾਸ ਵਿਦਿਆਰਥੀਆਂ ਲਈ ਐਜੂਕੇਸ਼ਨ ਫੇਅਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਉਨਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।
                ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਬਾਰਹਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਕਾਲਜ਼ਾਂ ਤੇ ਯੂਨੀਵਰਸਿਟੀਆਂ ‘ਚ ਵਿਸ਼ੇ ਅਤੇ ਯੋਗਿਤਾ ਦੇ ਅਧਾਰ ‘ਤੇ ਦਾਖਲਾ ਲੈਂਦੇ ਹਨ।ਕੁੱਛ ਵਿਦਿਆਰਥੀ ਸ਼ੁਰੂ ਤੋਂ ਹੀ ਆਪਣਾ ਨਿਸ਼ਾਨਾ ਮਿਥ ਲੈਂਦੇ ਹਨ, ਪਰ ਕੁੱਝ ਨੂੰੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਸਕੂਲ ਵਿੱਚ ਹਰ ਸਾਲ ਵਿਦਿਆਰਥੀਆਂ ਲਈ ਐਜੂਕੇਸ਼ਨ ਫੇਅਰ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਇਸ ਸਾਲ ਕੋਰੋਨਾ ਮਹਾਮਾਰੀ ਕਾਰਣ ਸਕੂਲ ਬੰਦ ਹੋਣ ਕਰਕੇ ਇਹ ਸੰਭਵ ਨਹੀਂ ਹੋ ਸਕਿਆ।
                  ਡੀ.ਏ.ਵੀ ਯੂਨੀਵਰਸਿਟੀ ਤੋਂ ਆਏ ਹਰਪ੍ਰੀਤ ਵਾਲੀਆ ਅਤੇ ਅਰਵਿੰਦ ਮਹੇਂਦਰੂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੂਨੀਵਰਸਿਟੀਆਂ ‘ਚ ਬੀ.ਟੈਕ, ਐਮ. ਟੈਕ, ਹਿਊਮੈਨਟੀਜ਼ ਅਤੇ ਸੋਸ਼ਲ ਸਾਇੰਸ, ਬੀ.ਓ.ਬੀ.ਐਡ, ਬੀ.ਐਸ.ਈ, ਬੀ.ਐਡ, ਫਿਜ਼ੀਕਲ ਐਜੂਕੇਸ਼ਨ, ਸਾਇੰਸ ਅਤੇ ਐਗਰੀਕਲਚਰ ਸਾਇੰਸ, ਕਪਿਊਟਰ ਸਾਇੰਸ ਤੇ ਐਪਲੀਕੇਸ਼ਨ, ਕਾਮਰਸ, ਬਿਜਨੈਸ ਮੈਨੇਜਮੈਂਟ, ਇਕਨਾਮਿਕਸ ਅਤੇ ਲਾਅ ਤੇ ਲੀਗਲ ਸਟੱਡੀਜ਼ ਦੇ ਕੋਰਸ ਉਪਲੱਬਧ ਹਨ। ਉਨਾਂ ਕਿਹਾ ਕਿ ਯੂਨੀਵਰਸਿਟੀਆਂ ਦੇ ਸਾਰੇ ਅਧਿਆਪਕ ਹੋਣਹਾਰ ਤੇ ਉਚ ਯੋਗਤਾ ਪ੍ਰਾਪਤ ਹਨ ।
                   ਦੋ ਦਿਨਾ ਪ੍ਰੋਗਰਾਮ ਦੇ ਪਹਿਲੇ ਦਿਨ 120 ਵਿਦਿਆਰਥੀਆਂ ਨੇ ਇਸ ਦਾ ਲਾਭ ਉਠਾਇਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਹਰਪ੍ਰੀਤ ਕੌਰ ਅਤੇ ਅਰਵਿੰਦ ਮਹਿੰਦਰੂ ਦਾ ਧੰਨਵਾਦ ਕੀਤਾ।ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਗਿਆ।ਇਹ ਪ੍ਰਕਿਰਿਆ ਕੱਲ ਵੀ ਜਾਰੀ ਰਹੇਗੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …