ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਆਰ ਕੇ ਬੱਗਾ ਜੀ ਦੀ ਯੋਗ ਅਗਵਾਈ ਵਿਚ ਸੀ ਐਚ ਸੀ ਕਾਦੀਆਂ ਵਿਖੇ ਰਾਸਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ, ਇਸ ਮੌਕੇ ਐਸ. ਐਸ. ੳ. ਡਾ ਆਰ ਕੇ ਬੱਗਾ ਨੇ ਮਰੀਜਾਂ ਅਤੇ ਰੋਗੀਆਂ ਨਾਲ ਆਏ ਉਹਨਾ ਦੇ ਰਿਸਤੇਦਾਰਾਂ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਕੈਂਸਰ ਦੇ ਲੱਛਣਾ ਬਾਰੇ ਜਾਣਕਾਰੀ ਦਿਤੀ।ਉਹਨਾ ਨੇ ਐਮ ਪੀ ਐਚ ਡਬਲਯੁ ਅਤੇ ਏ ਐਨ ਐਮਜ ਨੂੰ ਲੋਕਾ ਵਿਚ ਕੈਂਸਰ ਸਬੰਧੀ ਜਾਗਰੂੁਕਤਾ ਬਾਰੇ ਪ੍ਰੇਰਤ ਕੀਤਾ।ਇਸ ਵਾਸਤੇ ਆਈ ਈ ਸੀ ਅਤੇ ਬੀ ਸੀ ਸੀ ਐਕਟਿਵਟੀ ਕਰਨ ਵਾਸਤੇ ਕਿਹਾ। ਕੈਂਸਰ ਦੇ ਸੱਕੀ ਮਰੀਜਾਂ ਦੀ ਸਕਰੀਨਿੰਗ ਅਤੇ ਜਾਂਚ ਲਈ ਜਿਲਾ ਅਤੇ ਰਾਮ ਦਾਸ ਹਸਪਤਾਲ ਵਿਖੇ ਜਾਂਚ ਕਰਵਾਊਣ ਵਾਸਤੇ ਲੋਕਾ ਨੂੰ ਪ੍ਰੇਰਤ ਕੀਤਾ।ਇਸ ਮੌਕੇ ਤੇ ਐਨ ਸੀ ਡੀ ਸਟਾਫ ਭੁਪਿੰਦਰਜੀਤ ਕੌਰ, ਜਗਰੂਪ ਕੌਰ, (ਸਟਾਫ ਨਰਸ) ਸਾਕਸੀ ਗੁਪਤਾ ਕੰਪਿਊਟਰ ਅਪਰੇਟਰ ਜਸਬੀਰ ਕੌਰ ਨਰਸਿੰੰਗ ਸਿਸਟਰ, ਡਾ ਮਨਦੀਪ ਕੌਰ, ਰਣਜੀਤ ਸਿੰਘ ਐਮ ਐਲ ਟੀ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …