ਜ਼ਿਲ੍ਹੇ ਦੇ 17 ਸੇਵਾਂ ਕੇਂਦਰਾਂ ਰਾਹੀਂ ਮਿਲ ਰਹੀਆਂ ਹਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ
ਨਵਾਂਸ਼ਹਿਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਵੱਲੋਂ ਮੌਜ਼ੂਦਾ ਸਮੇਂ ਜ਼ਿਲ੍ਹੇ ਦੇ ਸਮੂਹ 17 ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕੁੱਝ ਸੇਵਾਵਾਂ ਸੇਵਾ ਕੇਂਦਰਾਂ ਦੁਆਰਾ ਅਪਲਾਈ ਨਹੀਂ ਹੋ ਰਹੀਆਂ ਅਤੇ ਕੁੱਝ ਵਿਭਾਗਾਂ ਵੱਲੋਂ ਸਿੱਧੀਆਂ ਹੀ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਨਾਲ ਸਬੰਧਤ ਸੇਵਾਵਾਂ ਨੂੰ ਸੇਵਾ ਕੇਂਦਰਾਂ ਰਾਹੀਂ ਹੀ ਅਪਲਾਈ ਕਰਵਾਏ ਜਾਣਾ ਯਕੀਨੀ ਬਣਾਉਣ ਅਤੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਹੋਈਆਂ ਸੇਵਾਵਾਂ ਨੂੰ ਹੀ ਸਵੀਕਾਰ ਕੀਤਾ ਜਾਵੇ।
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਲਾਇਸੰਸਾਂ, ਜਨਮ ਤੇ ਮੌਤ ਦੇ ਸਰਟੀਫਿਕੇਟਾਂ, ਅੰਗਹੀਣਤਾ ਸਰਟੀਫਿਕੇਟਾਂ, ਕੋਵਿਡ ਵੈਕਸੀਨ ਦੀ ਰਜਿਸਟ੍ਰੇਸ਼ਨ, ਅਸਲਾ ਲਾਇਸੰਸਾਂ, ਟਰੈਵਲ ਏਜੰਟ ਕੰਸਲਟੈਂਸੀ ਲਾਇਸੰਸਾਂ, ਮੈਰਿਜ ਅਬਿਲਿਟੀ ਸਰਟੀਫਿਕੇਟਾਂ, ਮੇਲਿਆਂ/ਖੇਡ ਸਮਾਰੋਹਾਂ ਆਦਿ ਲਈ ਐਨ.ਓ.ਸੀ, ਅਸਲਾ ਵੇਚਣ ਲਈ ਐਨ.ਓ.ਸੀ, ਡੈਥ ਕੇਸ ਵਿਚ ਹਥਿਆਰ ਦੀ ਸੇਲ/ਟਰਾਂਸਫਰ ਜਾਂ ਜਮ੍ਹਾਂ ਕਰਵਾਉਣ ਦੀ ਆਗਿਆ, ਅਨੰਦ ਮੈਰਿਜ਼ ਐਕਟ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ, ਲੇਬਰ ਵਿਭਾਗ ਨਾਲ ਸਬੰਧਤ ਬਾਲੜੀ ਤੋਹਫ਼ਾ ਸਕੀਮ ਲਈ ਅਪਲਾਈ ਕਰਨ, ਐਕਸ ਗ੍ਰੇਸ਼ੀਆ/ਅੰਤਿਮ ਸੰਸਕਾਰ/ਪੈਨਸ਼ਨ/ਸ਼ਗਨ/ਬੱਚਿਆਂ ਲਈ ਵਜੀਫ਼ਾ ਪ੍ਰੋਫਾਰਮੇ ਲਈ ਅਪਲਾਈ ਤੇ ਉਸਾਰੀ ਕਿਰਤੀਆਂ ਦੇ ਰਿਕਾਰਡ ਵਿਚ ਸੋਧ ਆਦਿ, ਸਟਰੀਟ ਵੈਂਡਰ ਸਹਾਇਤਾ ਸਬੰਧੀ ਅਪਲਾਈ ਕਰਨ, ਪਾਣੀ ਤੇ ਸੀਵਰੇਜ਼ ਦੇ ਬਿੱਲਾਂ ਦੀ ਅਦਾਇਗੀ, ਬੇਟ ਏਰੀਆ ਸਰਟੀਫਿਕੇਟ, ਐਫੀਡੈਵਿਟ ’ਤੇ ਕਾਊਂਟਰ ਸਾਈਨ, ਆਸ਼ਰਿਤ ਸਰਟੀਫਿਕੇਟ, ਸਰਕਾਰੀ ਕਰਮਚਾਰੀਆਂ ਲਈ ਪਹਿਚਾਣ ਪੱਤਰ, ਗਵਾਹੀ ਬਾਂਡ, ਸਮਾਜਿਕ ਸੁਰੱਖਿਆ ਵਿਭਾਗ ਤੋਂ ਆਮਦਨ ਸਰਟੀਫਿਕੇਟ/ਯੂ.ਡੀ.ਆਈ.ਡੀ ਕਾਰਡ ਗਵਾਚਣ/ਦਿਵਿਆਂਗ ਵਿਅਕਤੀਆਂ ਲਈ ਬੱਸ ਪਾਸਾਂ/ਅੰਗਹੀਣਤਾ ਸਰਟੀਫਿਕੇਟ ਤੇ ਯੂ.ਡੀ.ਆਈ.ਡੀ ਕਾਰਡ ਨਵਿਆਉਣ ਅਤੇ ਸੀਨੀਅਰ ਸਿਟੀਜ਼ਨ ਪਹਿਚਾਣ ਪੱਤਰ ਲਈ ਅਪਲਾਈ ਕਰਨ, ਟਰਾਂਸਪੋਰਟ ਵਿਭਾਗ ਨਾਲ ਸਬੰਧਤ ਡਰਾਈਵਿੰਗ ਲਾਇਸੰਸਾਂ ਅਤੇ ਟਰਾਂਸਫਰ ਆਫ ਓਨਰ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਟਰੇਡ ਲਾਇਸੰਸ ਬਣਵਾਉਣ