ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਡਾਇਰੈਕਟਰ ਬਾਗਬਾਨੀ ਪੰਜਾਬ ਗੁਲਾਬ ਸਿੰਘ ਗਿੱਲ ਵਲੋਂ ਸਥਾਨਕ ਬਾਗਬਾਨੀ ਵਿਭਾਗ ਸੰਗਰੂਰ ਵਿਖੇ ਬਾਗਬਾਨੀ ਦੇ ਖਿੱਤੇ ਨਾਲ ਜੁੜੇ ਕਿਸਾਨਾਂ ਨਾਲ ਕੀਤੀ ਗਈ ਅਹਿਮ ਮੀਟਿੰਗ ‘ਚ ਵਿਸ਼ੇਸ ਤੌਰ ‘ਤੇ ਜ਼ਿਲ੍ਹਾ ਮਲੇਰਕੋਟਲਾ ਅਤੇ ਬਰਨਾਲਾ ਦੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ।
ਡਾਇਰੈਕਟਰ ਬਾਗਬਾਨੀ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਲਈ ਹੋਰਨਾਂ ਕਿਸਾਨਾਂ ਨੂੰ ਬਾਗਬਾਨੀ ਦੇ ਕਿੱਤੇ ਨਾਲ ਜੁੜਨ ਅਤੇ ਆਪਣੀ ਫ਼ਸਲ ਦੀ ਉਪਜ਼ ਦਾ ਖੁਦ ਮੰਡੀਕਰਨ ਕਰਕੇ ਵੱਧ ਤੋਂ ਵੱਧ ਮੁਨਾਫ਼ਾ ਲੈਣ ਦੀ ਅਪੀਲ ਕੀਤੀ।ਇਸ ਤੋਂ ਪਹਿਲਾ ਡਾਇਰੈਕਟਰ ਬਾਗਬਾਨੀ ਵਲੋਂ ਸਰਕਾਰੀ ਬਾਗ ਤੇ ਨਰਸਰੀ ਖੇੜੀ ਦਾ ਦੌਰਾ ਵੀ ਕੀਤਾ ਗਿਆ।
ਇਸ ਮੌਕੇ ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ, ਲਖਵਿੰਦਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਸੰਗਰੂਰ, ਪ੍ਰਹਿਲਾਦ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਸਰਕਾਰੀ ਬਾਗ ਤੇ ਨਰਸਰੀ ਖੇੜੀ ਅਤੇ ਚੁਲੜ ਕਲਾਂ, ਬਲਜੀਤ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਅਹਿਮਦਗੜ੍ਹ ਅਤੇ ਨਰਪਿੰਦਰਜੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ ਜਿਲ੍ਹਾ ਬਰਨਾਲਾ, ਅੰਮ੍ਰਿਤਪਾਲ ਸਿੰਘ ਬਾਗਬਾਨੀ ਉਪ ਨਿਰੀਖਕ ਮਲੇਰਕੋਟਲਾ ਅਤੇ ਹੋਰ ਬਾਗਬਾਨੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …