Monday, December 23, 2024

ਭਾਰਤ ਬੰਦ ਦਾ ਸਿੱਖ ਸਦਭਾਵਨਾ ਦਲ ਅਤੇ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਸਮਰਥਨ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਸਿੱਖ ਸਦਭਾਵਨਾ ਦਲ ਇਕਾਈ ਸੰਗਰੂਰ ਅਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਦੀ ਸਾਂਝੀ ਮੀਟਿੰਗ ਪ੍ਰਧਾਨ ਭਾਈ ਬਚਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਾਹਿਬ ਭਗਤ ਬਾਬਾ ਨਾਮਦੇਵ ਜੀ ਵਿਖੇ ਹੋਈ।ਜਿਸ ਦੌਰਾਨ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ 27 ਸਤੰਬਰ ਨੂੰ ਕਿਰਤੀ ਅਤੇ ਕਿਸਾਨ ਜਥਿਆਂ ਜਥੇਬੰਦੀਆਂ ਵਲੋਂ ਜੋ ਬੰਦ ਦਾ ਸੱਦਾ ਦਿੱਤਾ ਹੈ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਅਤੇ ਸਿੱਖ ਸਦਭਾਵਨਾ ਦਲ ਸੰਗਰੂਰ ਉਨਾਂ ਦਾ ਸਮਰਥਨ ਕਰੇਗਾ।
                 ਮੀਟਿੰਗ ਵਿੱਚ ਭਾਈ ਦਲਜੀਤ ਸਿੰਘ ਤਾਨ ਹੈਡ ਰਾਗੀ, ਭਾਈ ਸਵਰਨ ਸਿੰਘ ਜੋਸ਼ ਜੋਤੀ ਸਰੂਪ, ਭਾਈ ਭੋਲਾ ਸਿੰਘ ਹਰਗੋਬਿੰਦਪੁਰਾ, ਭਾਈ ਸੁੰਦਰ ਸਿੰਘ ਨਾਨਕਪੁਰਾ, ਭਾਈ ਕੁਲਵੰਤ ਸਿੰਘ ਬੁਰਜ਼, ਭਾਈ ਕੇਵਲ ਸਿੰਘ ਹਰੀਪੁਰਾ, ਭਾਈ ਗੁਰਧਿਆਨ ਸਿੰਘ ਨਾਨਕਪੁਰਾ, ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਗੁਰਪ੍ਰੀਤ ਸਿੰਘ ਹੈਡ ਰਾਗੀ ਹਰਗੋਬਿੰਦਪੁਰਾ, ਭਾਈ ਮਨਦੀਪ ਸਿੰਘ ਗੁ: ਕਲਗੀਧਰ, ਭਾਈ ਕਰਤਾਰ ਸਿੰਘ ਮੰਗਵਾਲ, ਭਾਈ ਧਰਮਪਾਲ ਸਿੰਘ ਬਡਰੁੱਖਾਂ, ਭਾਈ ਦਰਸ਼ਨ ਸਿੰਘ ਗੁ. ਕਲਗੀਧਰ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …