Monday, December 23, 2024

ਫਿਟ ਇੰਡੀਆ ਫਰੀਡਮ ਰਨ ਦਾ ਕੀਤਾ ਗਿਆ ਆਯੋਜਨ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਭਾਰਤ ਦੀ ਆਜਾਦੀ ਦੀ 75ਵੀਂ ਵਰੇਗੰਢ੍ਹ ‘ਤੇ ਆਯੋਜਿਤ ਆਜਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ, ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਪੰਡਤ ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ‘ਤੇ ਅੱਜ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸਾਂ ਦੇ 744 ਜਿਲ੍ਹਿਆਂ ਵਿੱਚ ਫਿੱਟ ਇੰਡੀਆ ਫਰੀਡਮ ਰਨ ਦਾ ਆਯੋਜਨ ਕੀਤਾ ਗਿਆ।
                ਜਨ ਭਾਗੀਦਾਰੀ ਤੋਂ ਜਨ ਅੰਦੋਲਨ ਦੇ ਵਿਸ਼ੇ ‘ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਜਿਲਾ ਅੰਮ੍ਰਿਤਸਰ ਦੇ ਤਰਸਿਕਾ ਬਲਾਕ ਦੇ ਪਿੰਡ ਬਾਣੀਆ ਵਿੱਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਵਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੇ ਆਰੰਭ ਵਿੱਚ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਇਸ ਪ੍ਰੋਗਰਾਮ ਦਾ ਉਦੇਸ਼ ਦੱਸਦੇ ਹੋਏ, ਨੌਜਵਾਨਾਂ ਨੂੰ ਜੀਵਨ ਵਿੱਚ ਸਿਹਤਮੰਦ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਫਿਟ ਰਹਿਣ ਦੀ ਸੌਂਹ ਦੇ ਰਾਹੀਂ ਪ੍ਰੇਰਿਤ ਕੀਤਾ।ਸਰੀਰਕ ਗਤੀਵਿਧੀਆਂ ਨੂੰ ਸ਼ਾਮਲ ਕਰਨ ਦਾ ਇੱਕ ਮਤਾ ਪਾਸ ਹੋਇਆ ਅਤੇ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ।
                ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਡ ਬਾਨੀਆ ਦੇ ਸਰਪੰਚ ਹਰਜੀਤ ਸਿੰਘ ਅਤੇ ਪ੍ਰੋਗਰਾਮ ਦੇ ਹੋਰ ਮਹਿਮਾਨ ਪਿੰਡ ਭਾਨੀਆ ਦੇ ਮੁਖੀ ਭਗਤ ਸਿੰਘ, ਸਰਪੰਚ ਬਲਜੀਤ ਸਿੰਘ, ਪਿੰਡ ਸਰਾਏ ਦੇ ਸਰਪੰਚ ਬਲਵਿੰਦਰ ਸਿੰਘ, ਕਲੇਰ ਬਾਲਾ ਪਾਈ ਦੇ ਸਰਪੰਚ, ਪ੍ਰੋਗਰਾਮ ਦੇ ਸਾਰੇ ਭਾਗੀਦਾਰ ਮਹਿਮਾਨਾਂ ਨੂੰ ਰੋਹਿਲ ਕੁਮਾਰ ਕੱਟਾ ਦੁਆਰਾ ਸਨਮਾਨਿਤ ਕੀਤਾ ਗਿਆ।
                 ਬਲਾਕ ਤਰਸਿੱਕਾ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਯੂਥ ਕਲੱਬਾਂ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 150 ਦੇ ਕਰੀਬ ਲੋਕਾਂ ਨੇ ਭਾਗ ਲਿਆ।ਪਿੰਡ ਬਾਣੀਆ ਦੇ ਨਾਲ ਹੋਰ ਪਿੰਡ ਕਾਲੇਕੇ, ਟਾਹਲੀ ਸਾਹਿਬ, ਟਾਂਗਰਾ, ਮਹਿਸਮਪੁਰ ਕਲਾਂ, ਅਰਜੁਨ ਮੰਗਾ, ਜੱਬੋਵਾਲ, ਰੰਗ ਬਾਲ ਪਾਈ, ਭੋਰਚੀ ਬ੍ਰਾਹਮਣਾ, ਨਿੱਬਰ ਵਿੰਡ, ਜੋਧਾ ਨਗਰੀ, ਫੇਰੂਮਾਨ ਤੇ ਅੱਡਾ ਟਾਂਗਰਾ ਦੇ ਨੌਜਵਾਨਾਂ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਵਿੱਚ ਭਾਗ ਲਿਆ।
                ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਸਪੋਰਟ ਅਤੇ ਯੂਥ ਵੈਲਫੇਅਰ ਕਲੱਬ ਦੀ ਅਗਵਾਈ ਵਿੱਚ ਹੋਰ ਯੂਥ ਕਲੱਬਾਂ ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ, ਧੰਨ ਧੰਨ ਬਾਬਾ ਬੀਰ ਸਿੰਘ ਯੂਥ ਸਪੋਰਟਸ ਕਲੱਬ, ਬਾਬਾ ਧੰਨ ਧੰਨ ਗੁਰਮੁੱਖ ਦਾਸ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਯੂਥ ਕਲੱਬ, ਸ਼ਹੀਦ ਤਰਲੋਚਨ ਸਿੰਘ ਸਪੋਰਟਸ ਐਂਡ ਕਲਚਰ ਕਲੱਬ, ਯੁਨਾਈਟਿਡ ਸਪੋਰਟਸ ਕਲੱਬ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ, ਸ਼ਹੀਦ ਕੁਲਦੀਪ ਸਿੰਘ ਯੂਥ ਸਪੋਰਟਸ ਕਲੱਬ, ਸ੍ਰੀ ਗੁਰੂ ਰਾਮਦਾਸ ਸਪੋਰਟਸ ਕਲੱਬ, ਬਾਬਾ ਜੋਰਾਵਰ ਸਿੰਘ ਯੂਥ ਵੈਲਫੇਅਰ ਸਪੋਰਟਸ ਕਲੱਬ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਜੋਧਾ ਨਗਰੀ, ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਅਤੇ ਐਸੋਸੀਏਸਨ, ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਅੱਡਾ ਟਾਂਗਰਾ ਨੇ ਭਾਗ ਲਿਆ।
                     ਪ੍ਰੋਗਰਾਮ ਦੌਰਾਨ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਰਾਸ਼ਟਰੀ ਯੂਥ ਵਲੰਟੀਅਰਾਂ ਦੇ ਨਾਲ ਕੇਂਦਰ ਅੰਮ੍ਰਿਤਸਰ ਦੇ ਰੋਹਿਲ ਕੁਮਾਰ ਕੱਟਾ, ਅਮਨਪ੍ਰੀਤ ਕੌਰ, ਨਰਿੰਦਰ ਕੌਰ, ਹਰਜਿੰਦਰ ਸਿੰਘ, ਜੁਗਰਾਜ ਸਿੰਘ ਦੇ ਨਾਲ ਯੂਥ ਕਲੱਬ ਦੇ ਮੁਖੀ ਨਰਿੰਦਰ ਦੀਪ ਸਿੰਘ, ਅਮਰਪ੍ਰੀਤ ਸਿੰਘ, ਹਰਮਨ, ਜੁਗਬੀਰ ਸਿੰਘ, ਅਰਸ਼ਦੀਪ ਸਿੰਘ, ਰਾਜਪ੍ਰੀਤ ਸਿੰਘ, ਸਰਦੂਲ ਸਿੰਘ, ਹਰਮਨ ਸਿੰਘ, ਅਜਾਦ ਸਿੰਘ, ਗੁਰਭੇਜ ਸਿੰਘ, ਅਕਾਸ਼ਦੀਪ ਸਿੰਘ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …