Sunday, December 22, 2024

ਓਪਨ ਮਾਇਕ ਸਟੂਡੀਓਜ਼ ਪੰਜਾਬੀ ਸੰਗੀਤਕ ਖੇਤਰ ‘ਚ ਮਚਾ ਰਿਹੈ ਧਮਾਲ

ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀਆਂ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ-ਮੰਚ ਦੇਣ ਲਈ ਗਾਇਣ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ ਓਪਨ ਮਾਇਕ ਸਟੂਡੀਓਜ਼ ਨਾਮ ਦਾ ਇੱਕ ਸਟਾਰਟਅਪ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਦੇ ਲਾਂਚ ਦੇ ਨਾਲ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।ਲੋਕਾਂ ਦੇ ਪਿਆਰੇ ਪੰਜਾਬੀ ਫਿਲਮ ਨਿਰਮਾਤਾ ਯੁਵਰਾਜ ਤੁੰਗ ਦੀ ਇੱਕ ਪਹਿਲ, ਜਿਹਨਾਂ ਨੇ ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਅਫਸਰ, ਭਲਵਾਨ ਸਿੰਘ ਵਰਗੀਆਂ ਹੋਰ ਫਿਲਮਾਂ ਦਾ ਨਿਰਮਾਣ ਕੀਤਾ, ਓਪਨਮਾਇਕ ਦਾ ਉਦੇਸ਼ ਨਵੀਆਂ ਪ੍ਰਤੀਭਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਵੇਂ ਨਵੇਂ ਨੂੰ ਅਧਿਆਪਨ ਅਤੇ ਸਿੱਖਿਅਤ ਕਰਨ ਤੋਂ ਲੈ ਕੇ ਉਨ੍ਹਾਂ ਦੇ ਗੀਤ ਲਾਂਚ ਕਰਨ ਅਤੇ ਉਨ੍ਹਾਂ ਨੂੰ ਵੱਖਰਾ ਓ.ਟੀ.ਟੀ ਅਤੇ ਹੋਰ ਡਿਜ਼ੀਟਲ ਪਲੇਟਫਾਰਮ ‘ਤੇ ਕੰਮ ਦਿਵਾਉਣ ਵਿਚ ਮਦਦ ਕਰਨਾ।
                ਯੁਵਰਾਜ ਤੁੰਗ ਦਾ ਕਹਿਣਾ ਹੈ ਕਿ ਉਨਾਂ ਨੇ ਹਮੇਸ਼ਾ ਸੰਗੀਤ, ਸਿੰਫਨੀ ਅਤੇ ਮਹੱਤਵਪੂਰਣ ਵਿਜ਼ੁਅਲ ਕੰਟੈਂਟ ਦੇ ਪ੍ਰਤੀ ਇੱਕ ਰੁਹਾਨੀ ਝੁਕਾਅ ਮਹਿਸੂਸ ਕੀਤਾ ਹੈ।ਇਸ ਕਰਕੇ ਮੈਂ ਪਹਿਲਾਂ ਕੁੱਝ ਫਿਲਮਾਂ ਬਣਾਈਆਂ ਹਨ।ਹੁਣ ਇੱਕ ਅਜਿਹੇ ਲੇਬਲ ਵੱਲ ਕੰਮ ਕਰ ਰਿਹਾ ਹਾਂ ਜੋ ਸਾਰਥਕ ਸੰਗੀਤ ਲਈ ਸਿਆਣਿਆ ਜਾਂਦਾ ਹੈ।ਓਪਨ ਮਾਇਕ ਸਟੂਡੀਓ ਮਿਸ਼ਨ ਸੰਗੀਤ ਦੇ ਵੱਖਰੇ ਖੇਤਰਾਂ ਦੇ ਕਲਾਕਾਰਾਂ ਨੂੰ ਟਰੇਨਿੰਗ ਕਰਨ ਵਿੱਚ ਮਦਦ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੰਗ ਮੰਚ ਪ੍ਰਦਾਨ ਕਰਨਾ ਹੈ।ਉਹਨਾਂ ਦਾ ਮੁੱਖ ਉਦੇਸ਼ ਹੈ ਕਿ ਉਹ ਜੋ ਵੀ ਗੀਤ ਸੰਗੀਤ ਲੈ ਕੇ ਆਉਣਗੇ, ਉਹ ਦਰਸ਼ਕਾਂ ਲਈ ਭਰੋਸੇਮੰਦ ਹੋਵੇਗਾ।ਰਤਨਅਮੋਲ ਸਿੰਘ ਦੀ ਅਗਵਾਈ ਵਿੱਚ ਯੁਵਰਾਜ ਤੁੰਗ ਕੰਪਨੀ ਦੇ ਬਿਜ਼ਨਸ ਅਤੇ ਫਾਇਨੈਂਸ ਸੰਚਾਲਨ ਦੇ ਨਾਲ-ਨਾਲ ਸੰਸਥਾ ਦੇ ਟੈਲੇਂਟ ਮੈਂਨੇਜਮੈਂਟ ਦੀ ਦੇਖਭਾਲ ਵੀ ਕਰਨਗੇ।ਰਤਨਅਮੋਲ ਸਿੰਘ ਸੀ.ਡੀ.ਸੀ.ਐਲ, ਚੰਡੀਗੜ ਦੇ ਇੱਕ ਉਦਮੀ ਅਤੇ ਸੀ.ਈ.ਓ ਹੋਣ ਦੇ ਨਾਲ ਨਾਲ ਇਨਕਾਰਪੋਰੇਟਿਡ ਇਨਲਿਵੇਨ ਸਕਿਲਜ਼ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਡਾਇਰੇਕਟਰ ਹਨ, ਜੋ ਸਕਿਲ ਡਿਵਲਪਮੈਂਟ ਅਤੇ ਆਈ.ਟੀ.ਈ.ਐਸ ਸਪੇਸ ਵਿੱਚ ਇੱਕ ਪ੍ਰਮੁੱਖ ਐਨ.ਐਸ.ਡੀ.ਸੀ ਪਾਰਟਨਰ ਹੈ।
                    ਰਤਨਅਮੋਲ ਨੇ ਕਿਹਾ ਕਿ ਅੱਜ ਦੀ ਬਹੁਤ ਜਿਆਦਾ ਮੁਕਾਬਲੇ ਵਾਲੀ ਐਂਟਰਟੇਨਮੈਂਟ ਇੰਡਸਟਰੀ ਦੇ ਸਾਰੇ ਮੋਰਚਿਆਂ ‘ਤੇ ਕਰੜੀ ਮਿਹਨਤ ਦੀ ਲੋੜ ਹੈ।ਇਸ ਲਈ ਅਸੀਂ ਓਪਨ ਮਾਈਕ ਵਿੱਚ ਕਾਸਿਅਸ ਕੰਟੈਂਟ ਪ੍ਰੋਡਿਊਸਰਜ਼ ਦੇ ਰੂਪ ਵਿੱਚ, ਆਪਣੇ ਦਰਸ਼ਕਾਂ ਲਈ ਦਿਲ ਖਿੱਚਵਾਂ ਅਤੇ ਸਾਰਥਿਕ ਸੰਗੀਤ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਨਾਲ ਹੀ ਇਹ ਪੱਕਾ ਕਰਾਂਗੇ ਕਿ ਸਾਡੇ ਨਾਲ ਜੁੜੇ ਹਰ ਕਲਾਕਾਰ ਨੂੰ ਆਰਥਿਕ ਰੂਪ ਵਿਚ ਉਸ ਦਾ ਹੱਕ ਮਿਲ ਸਕੇ।22102021

 

 

 

 

 

 

 

ਹਰਜਿੰਦਰ ਸਿੰਘ
ਮੋ – 94638 28000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …