ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨਮੋਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਸਬ-ਜੂਨੀਅਰ ਜੁਡੋ ਚੈਂਪੀਅਨਸ਼ਿਪ ਦੇ ਸਟੇਟ ਪੱਧਰੀ ਲੁਧਿਆਣਾ ਵਿਖੇ ਹੋਏ ਮੁਕਾਬਲਿਆਂ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ।ਇਸ ਮਾਣਮੱਤੀ ਜਿੱਤ ਲਈ ਸਕੂਲ ਪ੍ਰਿੰਸੀਪਲ ਗੁਰਬੀਰ ਕੌਰ ਅਤੇ ਸਮੂਹ ਸਕੂਲ ਸਟਾਫ ਨੇ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਮੈਡਮ ਸੁਖਦੀਪ ਕੌਰ, ਲੈਕਚਰਾਰ ਬਲਵੀਰ ਚੰਦ ਲੌਂਗੋਵਾਲ, ਲੈਕਚਰਾਰ ਮਨਜੀਤ ਸ਼ਰਮਾ ਗੁਰਪ੍ਰੀਤ ਸਿੰਘ ਡੀ.ਪੀ.ਈ, ਗੁਰਪ੍ਰੀਤ ਸਿੰਘ ਕੋਚ, ਅੰਮ੍ਰਿਤਪਾਲ, ਹਰਪ੍ਰੀਤ ਕੌਰ, ਮਲਕੀਤ ਕੌਰ, ਅਮਨਦੀਪ ਕੌਰ, ਪ੍ਰਿਯੰਕਾ, ਰੁਪਿੰਦਰ ਕੌਰ, ਮੈਡਮ ਅਨੀਤਾ, ਮੈਡਮ ਸਰਬਜੀਤ ਕੌਰ ਆਦਿ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …