Tuesday, July 29, 2025
Breaking News

ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੇ ਦੌਰਾਨ ਕੈਂਪ ਕਮਾਂਡੈਂਟ ਦਾ ਦੌਰਾ

ਅੰਮ੍ਰਿਤਸਰ, 24 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ 6 ਰੋਜ਼ਾ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੌਰਾਨ ਅੱਜ ਬ੍ਰਿਗੇਡੀਅਰ ਰੋਹਿਤ ਕੁਮਾਰ ਕੈਂਪ ਕਮਾਂਡੈਂਟ ਗਰੁੱਪ ਕਮਾਂਡਰ ਅੰਮ੍ਰਿਤਸਰ ਗਰੁੱਪ ਨੇ ਕੈਂਪ ਦਾ ਦੌਰਾ ਕੀਤਾ ਉਨ੍ਹਾਂ ਦਾ ਕੈਂਪ ਵਿਚ ਵਿਖੇ ਪਹੁੰਚਣ ‘ਤੇ ਸਵਾਗਤ ਕਰਨਲ ਵੀ ਕੇ ਪੰਧੇਰ ਡਿਪਟੀ ਕੈਂਪ ਕਮਾਂਡੈਂਟ ਕਮ ਕਮਾਂਡਿੰਗ ਅਫਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਨੇ ਕੀਤਾ।ਉਨ੍ਹਾਂ ਦੇ ਨਾਲ ਕਰਨਲ ਆਰ.ਐਨ ਸਿਨਹਾ ਵੀ ਮੌਜ਼ੂਦ ਸਨ।ਆਪਣੇ ਸੰਬੋਧਨ ‘ਚ ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਕਿਹਾ ਕਿ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦਾ ਮੁੱਖ ਮਨੋਰਥ ਹੈ ਬੱਚਿਆਂ ਵਿਚ ਰਾਸ਼ਟਰਵਾਦ ਦੀ ਭਾਵਨਾ ਅਤੇ ਏਕਤਾ ਹੈ।ਵੱਖ ਵੱਖ ਰਾਜਾਂ ਦੇ ਐਨ.ਸੀ.ਸੀ ਕੈਡਿਟ ਆਪਸ ਵਿੱਚ ਸੂਬਿਆਂ ਦੇ ਰਸਮੋ ਰਿਵਾਜ, ਖਾਣ ਪੀਣ, ਉਥੋਂ ਦੀਆਂ ਭੂਗੋਲਿਕ ਸਥਿਤੀਆਂ, ਰਹਿਣ ਸਹਿਣ, ਆਰਥਿਕ ਸਥਿਤੀਆਂ ਅਤੇ ਇਤਿਹਾਸਕ ਪਿਛੋਕੜ ਬਾਰੇ ਵਿਸਥਾਰ ਸਹਿਤ ਚਰਚਾ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਰੋਜ਼ਾਨਾ 10 ਵਜੇ ਤੋਂ ਇੱਕ ਵਜੇ ਤੱਕ ਅਲੱਗ ਅਲੱਗ ਰਾਜਾਂ ਦੇ ਵਿਦਿਆਰਥੀ ਲੈਕਚਰ ਵਿੱਚ ਭਾਗ ਲੈ ਰਹੇ ਹਨ।ਉਨ੍ਹਾਂ ਨੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਜਸਪਾਲ ਸਿੰਘ ਸੰਧੂ ਦਾ ਇਸ ਕੈਂਪ ਲਈ ਵਿਸ਼ੇਸ਼ ਧੰਨਵਾਦ ਕੀਤਾ।
                  ਇਸ ਮੌਕੇ ਲੈਫਟੀਨੈਂਟ ਅਨਿਲ ਕੁਮਾਰ, ਲੈਫਟੀਨੈਂਟ ਪਰਦੀਪ ਕੁਮਾਰ, ਲੈਫਟੀਨੈਂਟ ਵਰਨ ਕਾਲੀਆ, ਲੈਫਟੀਨੈਂਟ ਸ਼ਰਨਜੀਤ ਕੌਰ, ਸੁਖਪਾਲ ਸਿੰਘ ਐਨ.ਸੀ.ਸੀ ਅਫਸਰ ਤੋਂ ਇਲਾਵਾ ਸੂਬੇਦਾਰ ਗੁਰਪ੍ਰੀਤ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਨੈਬ ਸੂਬੇਦਾਰ ਹਰਮੀਤ ਸਿੰਘ, ਹਵਾਲਦਾਰ ਸਰਵਣ ਸਿੰਘ ਅਤੇ ਹਵਾਲਦਾਰ ਗੁਰਭੇਜ ਸਿੰਘ ਆਦਿ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …