Friday, October 31, 2025
Breaking News

ਸਵ: ਪ੍ਰੋ. ਹਮਦਰਵੀਰ ਨੌਸ਼ਹਿਰਵੀ ਯਾਦਗਾਰੀ ਵਿਸ਼ਾਲ ਸਾਹਿਤਕ ਸਮਾਗਮ 1 ਦਸੰਬਰ ਨੂੰ

‘ਸਾਹਿਤ ਰਿਸ਼ੀ ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ’ ਪੁਸਤਕ ਕੀਤੀ ਜਾਵੇਗੀ ਲੋਕ ਅਰਪਣ

ਸਮਰਾਲਾ, 25 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਦੇ ਉਘੇ, ਚਰਚਿਤ ਅਤੇ ਸਨਮਾਨਤ ਹਸਤਾਖਰ ਸਵ. ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ 1 ਦਸੰਬਰ ਦਿਨ ਬੁੱਧਵਾਰ ਸਵੇਰੇ 10:00 ਵਜੇ ਸੰਘੂ ਬੈਂਕੁਇਟ ਹਾਲ ਖੰਨਾ ਰੋਡ ਸਮਰਾਲਾ ਵਿਖੇ ਹੋ ਰਿਹਾ ਹੈ।ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹ ਸਮਾਗਮ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ, ਲੇਖਕ ਮੰਚ (ਰਜਿ.) ਸਮਰਾਲਾ ਅਤੇ ਹੋਰ ਪੰਜਾਬੀ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸੰਪਾਦਿਤ ਪੁਸਤਕ ‘ਸਾਹਿਤ ਰਿਸ਼ੀ ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ’ ਲੋਕ ਅਰਪਣ ਕੀਤੀ ਜਾਵੇਗੀ।ਸਮਾਗਮ ਪੰਜਾਬੀ ਸਾਹਿਤ ਦੀਆਂ ਵਿਦਵਾਨ ਸਖ਼ਸ਼ੀਅਤਾਂ ਜਿਨ੍ਹਾਂ ਵਿੱਚ ਵਰਿੰਦਰ ਵਾਲੀਆ ਸੰਪਾਦਕ ਰੋਜ਼ਾਨਾ ਪੰਜਾਬੀ ਜਾਗਰਣ, ਓਮ ਪ੍ਰਕਾਸ਼ ਗਾਸੋ ਬਰਨਾਲੇ ਤੋਂ, ਡਾ. ਸੁਖਦੇਵ ਸਿੰਘ ਸਿਰਸਾ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋ. ਬ੍ਰਹਮਜਗਦੀਸ਼ ਸਿੰਘ ਫਰੀਦਕੋਟ, ਡਾ. ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਦਰਪਾਲ ਸਿੰਘ ਮੋਹਾਲੀ, ਡਾ. ਸਰਬਜੀਤ ਸਿੰਘ ਚੰਡੀਗੜ੍ਹ, ਡਾ. ਸੁਦਰਸ਼ਨ ਗਾਸੋ ਅੰਬਾਲਾ ਕੈਂਟ ਪਹੁੰਚ ਕੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਸਮੁੱਚੇ ਜੀਵਨ, ਲੇਖਣੀ, ਸਾਹਿਤਕ ਜੀਵਨ ਅਤੇ ਲੋਕ ਪੱਖੀ ਲਹਿਰਾਂ/ਸੰਘਰਸ਼ ’ਚ ਯੋਗਦਾਨ ਬਾਰੇ ਵਿਚਾਰ ਸਾਂਝੇ ਕਰਨਗੇ।ਮਾ. ਤਰਲੋਚਨ ਸਿੰਘ ਸਮਰਾਲਾ ਵੱਲੋਂ ਤਿਆਰ ਕੀਤੀ ਡਾਕੂਮੈਂਟਰੀ ਫ਼ਿਲਮ ‘ਸਾਡਾ ਹਮਦਰਦਵੀਰ’ ਦਿਖਾਈ ਜਾਵੇਗੀ।ਫਿਲਮੀ ਅਦਾਕਾਰ ਰਾਜਵਿੰਦਰ ਸਮਰਾਲਾ ਦੀ ਟੀਮ ਵੱਲੋਂ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ‘ਚਾਦਰ’ ਕਹਾਣੀ ਦਾ ਨਾਟਕੀ ਰੁਪਾਂਤਕ ਪੇਸ਼ ਕੀਤਾ ਜਾਵੇਗਾ।
ਸਮੂਹ ਲੇਖਕਾਂ ਅਤੇ ਪਾਠਕਾਂ ਨੂੰ ਇਸ ਸਾਹਿਤਕ ਸਮਾਗਮ ਵਿੱਚ ਪੁੱਜਣ ਦਾ ਹਾਰਦਿਕ ਸੱਦਾ ਦਿੱਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …