Monday, July 28, 2025
Breaking News

ਡੀ.ਏ.ਵੀ ਪਬਲਿਕ ਸਕੂਲ ਕੈਂਟ ਬਰਾਂਚ ਵਿਖੇ ਖੇਡ ਦਿਵਸ ਦਾ ਆਯੋਜਨ

ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ) ਦੀਆਂ ਅਸੀਸਾਂ ਸਦਕਾ ਅਤੇ ਸਕੂਲ ਪ੍ਰਿੰਸੀਪਲ ਮੈਡਮ ਅਨੀਤਾ ਮਹਿਰਾ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਕੈਂਟ ਬਰਾਂਚ ਦੇ ਖੇਡ ਮੈਦਾਨ ਵਿੱਚ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਅਤੇ ਪਲੇ-ਪੈਨ ਦੇ ਸਾਰੇ ਵਿਦਿਆਰਥੀਆਂ ਸ਼ਾਮਲ ਹੋਏ।
               ਮੁੱਖ ਮਹਿਮਾਨ ਡਾਕਟਰ ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਮੈਨੇਜਰ ਡੀ.ਏ.ਵੀ ਪਬਲਿਕ ਸਕੂਲ ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ ਨੇ ਆਪਣੇ ਮਨਪਸੰਦ ਕਾਰਟੂਨ ਕਰੈਕਟਰ ਬਣ ਕੇ ਇਸ ਖੇਡ ਦਿਵਸ ਦਾ ਆਨੰਦ ਮਾਣਿਆ।ਖੇਡ ਦਿਵਸ ਦੇ ਆਯੋਜਨ ਦਾ ਮੁੱਖ ਮੰਤਵ ਬੱਚਿਆਂ ਵਿੱਚ ਚੰਗੇ ਗੁਣ, ਨੈਤਿਕ ਮੁੱਲ ਭਰਨਾ ਅਤੇ ਇਕ ਦੂਜੇ ਨਾਲ ਖੇਡਦੇ ਹੋਏ ਜ਼ਿੰਦਗੀ ਵਿੱਚ ਬੱਚਿਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਸੀ।
               ਮੁੱਖ ਮਹਿਮਾਨ ਡਾਕਟਰ ਪੁਸ਼ਪਿੰਦਰ ਵਾਲੀਆ ਨੇ ਬੱਚਿਆਂ ਨੂੰ ਖੇਡ ਦਿਵਸ ਦੀ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਪ੍ਰਿੰਸੀਪਲ ਮੈਡਮ ਅਨੀਤਾ ਮਹਿਰਾ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਜ਼ਿੰਦਗੀ ਵਿਚ ਇਸ ਤਰ੍ਹਾਂ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਰੀਜ਼ਨਲ ਡਾਇਰੈਕਟਰ ਸ੍ਰੀਮਤੀ ਨੀਲਮ ਕਾਮਰਾ ਨੇ ਬੱਚਿਆਂ ਨੂੰ ਸ਼ੁਭ ਅਸੀਸਾਂ ਦਿੱਤੀਆਂ।
               ਇਸ ਪ੍ਰੋਗਰਾਮ ਵਿੱਚ ਸਹਿ-ਪਾਠਕ੍ਰਮ ਸਰਗਰਮੀਆਂ ਦੇ ਇੰਚਾਰਜ਼ ਮੈਡਮ ਸ਼ਮਾ ਸ਼ਰਮਾ ਅਤੇ ਡੀ.ਏ.ਵੀ ਕੈਂਟ ਬ੍ਰਾਂਚ ਦੇ ਇੰਚਾਰਜ਼ ਮਿਸ ਅਨੁਰਾਧਾ ਗਰੋਵਰ ਵੀ ਮੌਜ਼ੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …