Monday, December 23, 2024

ਉਪ ਮੁੱਖ ਮੰਤਰੀ ਸੋਨੀ ਨੇ ਭਵਨਜ਼ ਆਸ਼ਰੈ ਦਾ ਕੀਤਾ ਉਦਘਾਟਨ

ਭਵਨਜ਼ ਆਸ਼ਰੈ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਭਵਨਜ਼ ਆਸ਼ਰੈ ਭਾਰਤੀ ਵਿਦਿਆ ਭਵਨ ਅੰਮ੍ਰਿਤਸਰ ਦਾ ਇਕ ਵਿਲੱਖਣ ਪ੍ਰੋਜੈਕਟ ਹੈ।ਜਿਸ ੈ ਵਿੱਚ ਸੀਨੀਅਰ ਸਿਟੀਜਨ, ਦਿਵਿਆਂਗ ਵਿਅਕਤੀਆ ਅਤੇ ਮਾਨਸਿਕ ਰੂਪ ਵਿੱਚ ਵਿਕਲਾਂਗ ਲੋਕਾਂ ਨੂੰ ਆਸਰਾ ਦਿੱਤਾ ਜਾਵੇਗਾ ਅਤੇ ਤਿੰਨੋਂ ਹੀ ਸੇਵਾਵਾਂ ਇਕੋ ਹੀ ਛੱਤ ਥੱਲੇ ਮੁਹੱਈਆ ਹੋਣਗੀਆਂ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਭਵਨਜ਼ ਆਸ਼ਰੈ ਦਾ ਉਦਘਾਟਨ ਅਤੇ ਨਿਰੀਖਣ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਭਾਰਤੀ ਵਿਦਿਆ ਭਵਨ ਦੀ ਇਹ ਕਦਮ ਕਾਫ਼ੀ ਪ੍ਰਸੰਸਾਯੋਗ ਹੈ ਅਤੇ ਖਾਸ ਤੌਰ ਤੇ ਬੇਸਹਾਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਆਸ਼ਰੈ ਵਿੱਚ ਆਸਰਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਭਵਨਜ਼ ਆਸ਼ਰੈ ਵਲੋਂ ਇਸ ਭਵਨਜ਼ ਵਿੱਚ 5 ਸਟਾਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਕਈ ਬਜ਼ੁਰਗ ਆਰਥਿਕ ਤੰਗੀ ਨਾ ਹੋਣ ਦੇ ਬਾਵਜੂਦ ਵੀ ਇਕੱਲੇ ਰਹਿੰਦੇ ਹਨ, ਨੂੰ ਇਸ ਆਸ਼ਰੈ ਵਿੱਚ ਸਹਾਰਾ ਦਿੱਤਾ ਜਾਵੇਗਾ, ਜਿਥੇ ਉਹ ਸਨਮਾਨਪੂਰਕ ਆਪਣੀ ਜਿੰਦਗੀ ਬਤੀਤ ਕਰ ਸਕਦੇ ਹਨ।
                  ਸੋਨੀ ਨੇ ਕਿਹਾ ਕਿ ਭਵਨਜ਼ ਆਸ਼ਰੈ ਵਲੋਂ ਮਾਨਸਿਕ ਰੂਪ ਵਿੱਚ ਵਿਕਲਾਂਗ ਵਿਅਕਤੀਆਂ ਲਈ ਵੋਕੇਸ਼ਨਲ ਸੈਂਟਰ ਵੀ ਬਣਾਇਆ ਗਿਆ ਹੈ, ਜੋ ਕਿ ਆਪਣੇ ਤਰ੍ਹਾਂ ਦਾ ਇਕ ਨਵਾਂ ਪ੍ਰਯੋਗ ਹੈ।ਇਹ ਪੰਜਾਬ ਦਾ ਪਹਿਲਾ 3 ਇਨ 1 ਕੇਂਦਰ ਹੈ, ਜਿਥੇ ਇਕੋ ਹੀ ਛੱਤ ਥੱਲੇ ਤਿੰਨ ਵਰਗ ਦੇ ਲੋਕਾਂ ਨੂੰ ਆਸ਼ਰੈ ਮਿਲਣ ਜਾ ਰਿਹਾ ਹੈ। ਉਨਾਂ ਨੇ ਇਸ ਆਸ਼ਰੈ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਅਵਿਨਾਸ਼ ਮਹਿੰਦਰੂ ਦੇ ਸਮਾਜ ਕਲਿਆਣ ਦੇ ਕੰਮਾਂ ਦੀ ਪ੍ਰਸੰਸ਼ਾ ਵੀ ਕੀਤੀ। ਉਨਾਂ ਕਿਹਾ ਕਿ ਭਾਰਤੀ ਵਿਦਿਆ ਭਵਨ ਸਿੱਖਿਆ ਦੇ ਨਾਲ ਨਾਲ ਹਰੇਕ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਕੋਵਿਡ 19 ਵੇਲੇ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਹੈ।ਅਵਿਨਾਸ਼ ਮਹਿੰਦਰੂ ਨੇ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
           ਇਸ ਮੌਕੇ ਡਾ. ਨੀਤਾ ਭੱਲਾ, ਕੌਂਸਲਰ ਰਾਜੇਸ਼ ਮਦਾਨ, ਸ੍ਰੀਮਤੀ ਸ਼ਿਵਾਨੀ ਸ਼ਰਮਾ, ਪ੍ਰੋ: ਐਸ.ਐਨ ਜੋਸ਼ੀ, ਪ੍ਰੋ: ਵੀ.ਪੀ ਲੂੰਬਾ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …