ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) – ਕੈਂਪ ਕਮਾਂਡੈਂਟ-ਕਮ-ਕਮਾਂਡਿੰਗ ਅਫ਼ਸਰ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਰਨਲ ਡੀ.ਕੇ ਸਿੰਘ, ਪ੍ਰਬੰਧਕੀ ਅਫ਼ਸਰ ਕਰਨਲ ਕੇ.ਐਸ ਕੁੰਡਲ ਅਤੇ ਸੂਬੇਦਾਰ ਮੇਜਰ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਗੁਲਜ਼ਾਰ ਗਰੁੱਪ ਆਫ਼ ਕਾਲਿਜਜ ਖੰਨਾ ਵਿਖੇ ਲਗਭਗ 200 ਕੈਡਿਟਾਂ ਦਾ ਸੀ.ਏ.ਟੀ.ਸੀ-88 ਕੈਂਪ ਲਗਾਇਆ ਗਿਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਦੱਸਿਆ ਕਿ ਕੈਂਪ ਦੌਰਾਨ ਲੈਫ਼: ਜਤਿੰਦਰ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ (ਲੜਕੇ) ਸਮਰਾਲਾ ਦੇ 31 ਕੈਡਿਟਾਂ ਨੇ ਭਾਗ ਲਿਆ।ਕੈਂਪ ਵਿੱਚ ਪੰਜਾਬ ਦੀਆਂ 7 ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਕੈਡਿਟ ਸ਼ਾਮਲ ਹੋਏ।ਕੈਡਿਟਾਂ ਨੂੰ ਸਰਟੀਫ਼ਿਕੇਟ ਬੀ ਅਤੇ ਸੀ ਪ੍ਰੀਖਿਆ ਦੀ ਤਿਆਰੀ ਦੇ ਨਾਲ ਨਾਲ ਡਰਿੱਲ, ਮੈਪ ਰੀਡਿੰਗ, ਫਾਇਰਿੰਗ, ਹਥਿਆਰਾਂ ਦਾ ਖੋਲਣਾ-ਜੋੜਨਾ, ਮਿਲਟਰੀ ਹਿਸਟਰੀ, ਖੇਡਾਂ ਅਤੇ ਹੋਰ ਗਤੀਵਿਧੀਆਂ ਦੀ ਸਿਖਲਾਈ ਵੀ ਦਿੱਤੀ ਗਈ।ਵਧੀਆ ਸੇਵਾਵਾਂ ਨਿਭਾਉਣ ਬਦਲੇ ਸਕੂਲ ਦੇ ਐਨ.ਸੀ.ਸੀ ਅਫ਼ਸਰ ਲੈਫ਼: ਜਤਿੰਦਰ ਕੁਮਾਰ ਨੂੰ ਗੁਲਜ਼ਾਰ ਗਰੁੱਪ ਆਫ਼ ਕਾਲਿਜ਼ ਦੇ ਕੈਂਪਸ ਡਾਇਰੈਕਟਰ ਡਾ. ਹਨੀ ਸ਼ਰਮਾ ਅਤੇ ਕੈਂਪ ਕਮਾਂਡੈਂਟ ਵਲੋਂ ਪ੍ਰਸ਼ੰਸ਼ਾ ਪੱਤਰ ਅਤੇ ਮਠਿਆਈ ਨਾਲ ਸਨਮਾਨਿਤ ਕੀਤਾ ਗਿਆ।
ਕੈਂਪ ਦੌਰਾਨ ਹੋਏ ਰੱਸਾ-ਕਸੀ ਦੇ ਮੁਕਾਬਲਿਆਂ ਵਿੱਚ ਬਾਰ੍ਹਵੀਂ ਜਮਾਤ ਦੇ ਸਕੂਲ ਕੈਡਿਟਾਂ ਸੁਖਵਿੰਦਰ ਸਿੰਘ, ਹਰਜਸ਼ਨ ਸਿੰਘ, ਅਕਾਸ਼ਦੀਪ ਸਿੰਘ, ਅਸੀਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਵਲੋਂ ਪਹਿਲਾ ਸਥਾਨ ਹਾਸਲ ਕਰਕੇ ਪੰਜ ਸੋਨ ਤਗਮਿਆਂ ਨਾਲ ਸ਼ਾਨਦਾਰ ਜਿੱਤ ਦਰਜ਼ ਕਰਵਾਈ ਗਈ।ਇਸ ਤੋਂ ਇਲਾਵਾ ਹਰਜਸ਼ਨ ਸਿੰਘ ਨੇ ਹਥਿਆਰਾਂ ਦੇ ਖੋਲਣ ਅਤੇ ਜੋੜਨ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ।
ਸਵੇਰ ਦੀ ਸਭਾ ਵਿੱਚ ਐਸ.ਐਮ.ਸੀ ਚੇਅਰਮੈਨ ਪ੍ਰੋ. ਅਮਰਨਾਥ ਤਾਗਰਾ, ਉਘੇ ਸਮਾਜ ਸੇਵੀ ਬੰਤ ਸਿੰਘ, ਸਕੂਲ ਪ੍ਰਿੰਸੀਪਲ ਸੁਮਨ ਲਤਾ ਅਤੇ ਸਕੂਲ ਸਟਾਫ਼ ਵਲੋਂ ਲੈਫ਼: ਜਤਿੰਦਰ ਕੁਮਾਰ ਨੂੰ ਟਰਾਫ਼ੀ, ਪ੍ਰਸ਼ੰਸ਼ਾ ਪੱਤਰ ਅਤੇ ਕੈਡਿਟਾਂ ਨੂੰ ਸੋਨੇ ਅਤੇ ਚਾਂਦੀ ਦੇ ਤਗਮੇ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਕੈਡਿਟਾਂ ਨੂੰ ਸਰਟੀਫ਼ਿਕੇਟ ਵੀ ਵੰਡੇ ਗਏ।
ਇਸ ਮੌਕੇ ਲੈਕ. ਰਾਜੀਵ ਰਤਨ, ਵਰਿੰਦਰ ਕੁਮਾਰ, ਜਸਵਿੰਦਰ ਸਿੰਘ, ਇੰਦਰਪ੍ਰੀਤ ਕੌਰ ਸੇਖੋਂ, ਸਨਦੀਪ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ, ਜਸਪ੍ਰੀਤ ਕੌਰ, ਕਲਮਪ੍ਰੀਤ ਕੌਰ, ਸੁਖਦੀਪ ਕੌਰ, ਵਿਨੋਦ ਰਾਵਲ, ਇਕਬਾਲ ਸਿੰਘ, ਬਲਰਾਜ ਸਿੰਘ, ਪਵਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …