ਅੰਮ੍ਰਿਤਸਰ, 6 ਜਨਵਰੀ (ਖੁਰਮਣੀਆਂ) – ਸਥਾਨਕ ਖਾਲਸਾ ਕਾਲਜ ਆਫ ਵੈਟਰਨਰੀ ਐਡ ਐਨੀਮਲ ਸਾਇੰਸਿਜ਼ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ) ਤੋਂ 5 ਸਾਲ ਦੀ ਸਥਾਈ ਮਾਨਤਾ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਕਾਲਜ ਬਣ ਗਿਆ ਹੈ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਸਬੰਧਿਤ ਕੇਂਦਰੀ ਨਿਗਰਾਨ ਏਜੰਸੀਆਂ ਦੇ ਮਾਹਿਰਾਂ ਵਲੋਂ ਸਾਲ ਭਰ ਦੇ ਸਖ਼ਤ ਨਿਰੀਖਣ ਤੋਂ ਬਾਅਦ ਕਾਲਜ ਨੂੰ ਅੱਜ ਇਹ ਮਾਨਤਾ ਪ੍ਰਦਾਨ ਕੀਤੀ ਗਈ।
ਉਨ੍ਹਾਂ ਕਿਹਾ ਕਿ ਆਈ.ਸੀ.ਏ.ਆਰ ਨੇ ਇਸ ਸਬੰਧੀ ਸਵੈ-ਅਧਿਐਨ ਰਿਪੋਰਟ (ਸੈਲਫ਼ ਸਟੱਡੀ ਰਿਪੋਰਟ) ਪੇਸ਼ ਕੀਤੀ ਅਤੇ ਬਾਅਦ ’ਚ ਪੀਅਰ ਰਿਵਿਊ ਟੀਮ ਦੁਆਰਾ ਸਮੂਹ ਅਧਿਆਪਨ, ਕਲੀਨਿਕਲ ਅਤੇ ਪਸ਼ੂ ਪਾਲਣ ਨਾਲ ਸਬੰਧਤ ਸਹੂਲਤਾਂ ਦੀ ਤਸਦੀਕ ਅਤੇ ਮੁਲਾਂਕਣ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਕਤ ਟੀਮ ਨੇ ਕਾਲਜ ’ਚ ਬੁਨਿਆਦੀ ਢਾਂਚੇ ਨੂੰ ਬਹੁਤ ਵਧੀਆ ਪਾਇਆ ਅਤੇ ਅੰਤ ’ਚ ਇਹ ਨਾਮਵਰ ਦਰਜ਼ਾ ਪ੍ਰਦਾਨ ਕੀਤਾ। ਡਾ. ਵਰਮਾ ਨੇ ਕਿਹਾ ਕਿ 2010 ’ਚ ਸਥਾਪਿਤ ਇਹ ਕਾਲਜ ਵੈਟਰਨਰੀ ਸਿੱਖਿਆ ਪ੍ਰਦਾਨ ਕਰਨ ’ਚ ਪੂਰੇ ਦੇਸ਼ ’ਚ ਇਕ ਪ੍ਰਸਿੱਧ ਸੰਸਥਾ ਹੈ।
ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਕਾਲਜ ਆਈ.ਸੀ.ਏ.ਆਰ ਤੋਂ ਮਾਨਤਾ ਪ੍ਰਾਪਤ ਕਰਨ ਵਾਲਾ ਭਾਰਤ ਦਾ ਪਹਿਲਾ ‘ਪ੍ਰਾਈਵੇਟ ਵੈਟਰਨਰੀ ਕਾਲਜ’ ਬਣ ਗਿਆ ਹੈ, ਜਿਸ ਲਈ ਉਨ੍ਹਾਂ ਨੇ ਸਮੁੱਚੀ ਮੈਨੇਜਮੈਟ ਅਤੇ ਖਾਸ ਤੌਰ ’ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਕਾਲਜ ਦੇ ਐਮ.ਡੀ ਡਾ. ਐਸ.ਕੇ ਨਾਗਪਾਲ, ਡਾ. ਐਸ.ਐਨ.ਐਸ ਰੰਧਾਵਾ, ਐਚ.ਓ.ਡੀ, ਵੈਟਰਨਰੀ ਮੈਡੀਸਨ ਅਤੇ ਸਮੂਹ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਅਤੇ ਵਿਦਿਆਰਥੀਆਂ ਦੇ ਯੋਗਦਾਨ ਦਾ ਧੰਨਵਾਦ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਪ੍ਰਿੰਸੀਪਲ ਡਾ. ਐਸ.ਕੇ ਜੰਡ, ਸਵਰਗੀ ਡਾ. ਐਸ.ਐਸ ਸਿੱਧੂ ਅਤੇ ਡਾ. ਪੀ.ਕੇ ਕਪੂਰ ਨੇ ਵੀ ਕਾਲਜ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾਇਆ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …